FacebookTwitterg+Mail

ਖੁੱਲ੍ਹੇ 'ਚ ਜੰਗਲ-ਪਾਣੀ ਜਾਣ ਨਾਲ ਫੈਲਦੀ ਹੈ ਬੀਮਾਰੀ : ਅਕਸ਼ੇ ਕੁਮਾਰ

akshay kumar
18 February, 2017 10:38:24 PM
ਹੋਸ਼ੰਗਾਬਾਦ— ਖਿਲਾੜੀ ਕੁਮਾਰ ਦੇ ਨਾਂ ਨਾਲ ਪ੍ਰਸਿੱਧ ਫਿਲਮ ਅਦਾਕਾਰ ਅਕਸ਼ੇ ਕੁਮਾਰ ਨੇ ਅੱਜ ਸ਼ਨੀਵਾਰ 'ਸਵੱਛ ਭਾਰਤ ਮੁਹਿੰਮ' ਉੱਤੇ ਬੋਲਦੇ ਹੋਏ ਕਿਹਾ ਕਿ ਖੁੱਲ੍ਹੇ ਵਿਚ ਜੰਗਲ-ਪਾਣੀ ਜਾਣ ਨਾਲ ਬੀਮਾਰੀ ਫੈਲਦੀ ਹੈ, ਇਸ ਲਈ ਸਾਰੇ ਸਵੱਛਤਾ ਪ੍ਰਤੀ ਜਾਗਰੂਕ ਰਹੋ ਅਤੇ ਟਾਇਲਟ ਦੀ ਵਰਤੋਂ ਕਰੋ। ਮੱਧ ਪ੍ਰਦੇਸ਼ ਦੀ ਧਾਰਮਿਕ ਨਗਰੀ ਹੋਸ਼ੰਗਾਬਾਦ ਵਿਚ 'ਟਾਇਲਟ-ਏਕ ਪ੍ਰੇਮ ਕਥਾ' ਦੀ ਸ਼ੂਟਿੰਗ ਵਿਚ ਰੁੱਝੇ ਅਕਸ਼ੇ ਕੁਮਾਰ ਨੇ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਇਕ ਰਿਪੋਰਟ ਮੁਤਾਬਕ ਇਕ ਹਜ਼ਾਰ ਬੱਚਿਆਂ ਦੀ ਮੌਤ ਸਿਰਫ ਡਾਇਰੀਆ ਨਾਲ ਹੁੰਦੀ ਹੈ, ਇਸ ਲਈ ਚੁਕੰਨੇ ਰਹਿ ਕੇ ਸਵੱਛਤਾ ਲਈ ਜਾਗਰੂਕ ਬਣੋ।
ਉਨ੍ਹਾਂ ਦੱਸਿਆ ਕਿ ਉਹ ਵੱਡੇ-ਵੱਡੇ ਵਿਸ਼ਿਆਂ 'ਤੇ ਫਿਲਮ ਬਣਾ ਰਹੇ ਹਨ, ਜਿਨ੍ਹਾਂ ਵਿਚੋਂ ਇਕ 'ਟਾਇਲਟ-ਏਕ ਪ੍ਰੇਮ ਕਥਾ' ਵੀ ਹੈ। ਭੋਪਾਲ ਅਤੇ ਹੋਸ਼ੰਗਾਬਾਦ ਦੀ ਸਾਫ-ਸਫਾਈ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਥੇ ਮੁੰਬਈ ਤੋਂ ਚੰਗੀ ਸਫਾਈ ਵਿਵਸਥਾ ਨਜ਼ਰ ਆਈ। ਹੋਸ਼ੰਗਾਬਾਦ ਵਿਚ ਨਰਮਦਾ ਕੰਢੇ ਔਰਤਾਂ ਲਈ ਕੱਪੜੇ ਬਦਲਣ ਲਈ ਜੋ ਚੇਂਜਿੰਗ ਰੂਮ ਬਣੇ ਹਨ, ਉਹ ਸ਼ਲਾਘਾਯੋਗ ਹਨ। ਇਸ ਦਾ ਸਿਹਰਾ ਉਨ੍ਹਾਂ ਨੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਦਿੱਤਾ।

Tags: Akshay Kumar Toilet Ek Prem Katha ਅਕਸ਼ੇ ਕੁਮਾਰ ਟਾਇਲਟ ਏਕ ਪ੍ਰੇਮ ਕਥਾ