FacebookTwitterg+Mail

'ਜੌਲੀ ਐੱਲ. ਐੱਲ. ਬੀ. 2' ਨੇ ਪਹਿਲੇ ਹਫਤੇ ਕੀਤਾ ਇੰਨੇ ਕਰੋੜ ਦਾ ਅੰਕੜਾ ਪਾਰ

akshay kumar
19 February, 2017 09:14:22 AM
ਮੁੰਬਈ— ਬਾਲੀਵੁੱਡ ਦੇ ਖਿਲਾੜੀ ਕੁਮਾਰ ਅਕਸ਼ੈ ਕੁਮਾਰ ਦੀ ਫਿਲਮ 'ਜੌਲੀ ਐੱਲ. ਐੱਲ. ਬੀ. 2' ਨੇ ਪਹਿਲੇ ਹਫਤੇ 'ਚ ਲਗਭਗ 80 ਕਰੋੜ ਦੀ ਕਮਾਈ ਕਰ ਲਈ ਹੈ। ਸੁਭਾਸ਼ ਕਪੂਰ ਦੇ ਨਿਰਦੇਸ਼ਨ 'ਚ ਬਣੀ ਅਕਸ਼ੈ ਕੁਮਾਰ ਦੀ ਫਿਲਮ 'ਜੌਲੀ ਐੱਲ. ਐੱਲ. ਬੀ. 2' 10 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ।
ਜ਼ਿਕਰਯੋਗ ਹੈ ਕਿ, ਇਹ ਫਿਲਮ ਬਾਕਸ ਆਫਿਸ 'ਤੇ ਧਮਾਕਾ ਕਰ ਰਹੀ ਹੈ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਨੇ ਆਪਣੇ ਪ੍ਰਦਰਸ਼ਨ ਦੇ ਪਹਿਲੇ ਹਫਤੇ 50 ਕਰੋੜ ਦੀ ਕਮਾਈ ਕੀਤੀ ਸੀ ਅਤੇ ਹੁਣ ਤੱਕ ਇਹ 80 ਕਰੋੜ ਦਾ ਅੰਕੜਾ ਪਾਰ ਚੁੱਕੀ ਹੈ। ਆਸ ਹੈ ਕਿ ਇਹ ਫਿਲਮ ਅਗਲੇ ਹਫਤੇ ਤੱਕ 100 ਕਰੋੜ ਦਾ ਅੰਕੜਾ ਪਾਰ ਕਰ ਜਾਵੇਗੀ। 'ਜੌਲੀ ਐੱਲ. ਐੱਲ. ਬੀ. 2' ਸਾਲ 2013 'ਚ ਪ੍ਰਦਰਸ਼ਿਤ ਫਿਲਮ ਜੌਲੀ ਐੱਲ. ਐੱਲ. ਬੀ. ਦੀ ਸੀਕਵਲ ਹੈ।

Tags: Akshay KumarJolly LLB 2Subhash Kapoorਅਕਸ਼ੈ ਕੁਮਾਰਸੁਭਾਸ਼ ਕਪੂਰ