FacebookTwitterg+Mail

ਦਿੱਲੀ ਦੀ ਇਕ ਲੜਕੀ ਨੇ ਅਕਸ਼ੈ ਨੂੰ ਦਿੱਤੀ ਇਸ ਕੰਮ 'ਚ ਮਾਤ, ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਵੀਡੀਓ

    1/9
28 March, 2017 05:04:05 PM
ਨਵੀਂ ਦਿੱਲੀ— ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਇੰਝ ਤਾਂ ਆਪਣੀ ਫਿਟਨੈੱਸ ਲਈ ਜਾਣੇ ਜਾਂਦੇ ਹਨ। ਅਕਸ਼ੈ ਕਰਾਟੇ ਅਤੇ ਸੋਸ਼ਲ ਮੀਡੀਆ 'ਚ ਮੁਹਾਰਤ ਹਾਸਿਲ ਕੀਤੀ ਹੈ। ਉਨ੍ਹਾਂ ਨੂੰ ਬਾਲੀਵੁੱਡ ਦੇ ਸਭ ਤੋਂ ਫਿੱਟ ਕਲਾਕਾਰ ਵੀ ਕਿਹਾ ਜਾਂਦਾ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਕਿਸੇ ਨੇ ਮਾਤ ਦੇ ਦਿੱਤੀ ਹੈ, ਜਿਸ ਨੂੰ ਹਮੇਸ਼ਾ ਯਾਦ ਰੱਖਣਗੇ।
Click Here To See Video-
https://www.instagram.com/p/BSIYL-hBnPs/?taken-by=akshaykumar&hl=en
ਦਰਅਸਲ, ਅਕਸ਼ੈ ਕੁਮਾਰ, ਤਾਪਸੀ ਪਨੂੰ ਅਤੇ ਮਨੌਜ ਵਾਜਪਈ ਨਾਲ ਦਿੱਲੀ ਯੂਨੀਵਰਸਿਟੀ ਦੇ ਗਾਰਗੀ ਕਾਲਜ 'ਚ ਪਹੁੰਚੇ। ਉਹ ਆਪਣੀ ਆਉਣ ਵਾਲੀ ਫਿਲਮ 'ਨਾਮ ਸ਼ਬਾਨਾ' ਦੇ ਪ੍ਰਮੋਸ਼ਨ ਲਈ ਪਹੁੰਚੇ। ਉਹ ਗਾਰਗੀ ਕਾਲਜ 'ਚ ਲੜਕੀਆਂ ਦੇ ਕਾਲਜ਼ 'ਚ ਪਹੁੰਚੇ ਸਨ, ਅਕਸ਼ੈ ਹਮੇਸ਼ਾ ਲੜਕੀਆਂ ਨੂੰ ਸੈਲਫ ਡਿਫੈਂਸ ਸਿਖਾਉਣ 'ਤੇ ਜ਼ੋਰ ਦਿੰਦੇ ਰਹੇ ਹਨ। ਇੱਥੇ ਵੀ ਉਨ੍ਹਾਂ ਨੇ ਲੜਕੀਆਂ ਨੂੰ ਸੈਲਫ ਡਿਫੈਂਸ ਦੀਆਂ ਬਾਰੀਕੀਆਂ ਸਿਖਾਈਆਂ। ਅਕਸ਼ੈ ਕੁਮਾਰ ਲੜਕੀਆਂ ਨੂੰ ਲਈ ਇਕ ਲੜਕੀ ਲਈ ਸਟੇਜ਼ 'ਤੇ ਬੁਲਾਇਆ ਤਾਂ ਉਸ ਨੇ ਅਕਸ਼ੈ ਨੂੰ ਇਸ ਤਰ੍ਹਾਂ ਪਟਕਾਇਆ ਕਿ ਉਹ ਚਾਹ ਕੇ ਵੀ ਭੁੱਲ ਨਹੀਂ ਸਕਣਗੇ।
ਅਕਸ਼ੈ ਨੇ ਇਸ ਵੀਡੀਓ ਨੂੰ ਆਪਣੇ ਟਵਿੱਟਰ 'ਤੇ ਕੀਤਾ ਸ਼ੇਅਰ
♦ ਅਕਸ਼ੈ ਕੁਮਾਰ ਨੂੰ ਆਪਣੇ ਵਿਚਕਾਰ ਦੇਖ ਗਾਰਗੀ ਕਾਲਜ ਦੀਆਂ ਲੜਕੀਆਂ 'ਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ। ਕਿਸੇ ਨੇ ਉਨ੍ਹਾਂ ਨਾਲ ਸੈਲਫੀ ਲਈ ਤਾਂ ਕਿਸੇ ਨੇ ਉਨ੍ਹਾਂ ਦੇ ਕਰਾਟੇ ਦੇ ਟਿਪਸ ਲਏ।
'ਬੇਬੀ' ਦਾ ਸਪਿਨ-ਆਫ ਹੈ 'ਸ਼ਬਾਨਾ'
♦ 'ਨਾਮ ਸ਼ਬਾਨਾ' 2015 'ਚ ਆਈ ਫਿਲਮ 'ਬੇਬੀ' ਦਾ ਸਪਿੱਨ-ਆਫ ਹੈ। ਇਸ ਫਿਲਮ 'ਚ ਮੁੱਖ ਕਿਰਦਾਰ ਤਾਪਸੀ ਪਨੂੰ ਨਿਭਾਅ ਰਹੀ ਹੈ। ਅਕਸ਼ੈ ਕੁਮਾਰ ਐਕਸਟੇਂਡਿਡ ਕੈਮਿਊ 'ਚ ਨਜ਼ਰ ਆਉਣਗੇ। ਬੇਬੀ ਦੀ ਤਰ੍ਹਾਂ ਉਨ੍ਹਾਂ ਦਾ ਇਸ 'ਚ ਨਾਂ ਅਜੇ ਸਿੰਘ ਰਾਜਪੂਤ ਹੋਵੇਗਾ। ਇਸ ਫਿਲਮ 'ਚ ਮਨੌਜ ਵਾਜਪਈ, ਅਨੁਪਮ ਖੇਰ, ਮਧੁਰਿਮਾ ਤੁਲੀ ਅਤੇ ਡੈਨੀ ਡੈਂਗਜੋਪਾ ਸਹਾਇਕ ਕਿਰਦਾਰ 'ਚ ਨਜ਼ਰ ਆਉਣਗੇ। ਤਾਪਸੀ ਅਤੇ ਅਕਸ਼ੈ ਦੀ ਫਿਲਮ 'ਨਾਮ ਸ਼ਬਾਨਾ' 31 ਮਾਰਚ ਨੂੰ ਰਿਲੀਜ਼ ਹੋਵੇਗੀ।

Tags: Akshay KumarNaam ShabanaTaapsee Pannu fitnessਅਕਸ਼ੈ ਕੁਮਾਰਨਾਮ ਸ਼ਬਾਨਾਤਾਪਸੀ ਪਨੂੰਫਿਟਨੈੱਸ