FacebookTwitterg+Mail

ਨੈਸ਼ਨਲ ਐਵਾਰਡ ਜਿੱਤਨ ਤੋਂ ਬਾਅਦ ਹੋਏ ਵਿਵਾਦ 'ਤੇ ਅਕਸ਼ੈ ਨੇ ਕਿਹਾ ਕੁਝ ਅਜਿਹਾ

akshay kumar
25 April, 2017 10:50:15 AM

ਮੁੰਬਈ— ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਬੀਤੇ ਦਿਨੀਂ ਨੈਸ਼ਨਲ ਐਵਾਰਡ 'ਚ ਜੇਤੂ ਰਹਿਣ ਕਰਕੇ ਸੁਰਖੀਆਂ 'ਚ ਰਹੇ ਸੀ। ਹਾਲ ਹੀ 'ਚ ਕੁਝ ਕ੍ਰਿਕੇਟਰ ਅਕਸ਼ੈ ਨੂੰ ਐਵਾਰਡ ਦਿੱਤੇ ਜਾਣ 'ਤੇ ਵਿਰੋਧ ਕਰ ਰਹੇ ਹਨ ਪਰ ਇਸ ਮੁੱਦੇ 'ਤੇ ਅਕਸ਼ੈ ਦਾ ਕਹਿਣਾ ਹੈ ਕਿ ਜੇਕਰ ਕ੍ਰਿਕੇਟਰਸ ਨੂੰ ਲਗਦਾ ਹੈ ਕਿ ਮੈਂ ਇਸ ਐਵਾਰਡ ਦੇ ਕਾਬਲ ਨਹੀਂ ਹਾਂ ਤਾਂ ਇਸ ਨੂੰ ਵਾਪਸ ਲੈ ਲੈਣ। ਅਕਸ਼ੈ ਨੇ ਕਿਹਾ, ''ਮੈਂ 25 ਸਾਲ ਤੋਂ ਸੁਣਦਾ ਆ ਰਿਹਾ ਹਾਂ ਜਦੋਂ ਵੀ ਕੋਈ ਐਵਾਰਡ ਜਿੱਤਦਾ ਹੈ ਤਾਂ ਲੋਕ ਗੱਲਾਂ ਕਰਦੇ ਹੀ ਹਨ। ਇਹ ਕੋਈ ਨਵੀਂ ਗੱਲ ਨਹੀਂ ਹੈ, ਕੁਝ ਲੋਕ ਵਿਵਾਦ ਜਰੂਰ ਖੜਾ ਕਰਦੇ ਹਨ ਕਿ ਇਸਨੂੰ ਨਹੀਂ ਜਿਤਨਾ ਚਾਹੀਦਾ ਸੀ, ਉਸਨੂੰ ਜਿਤਨਾ ਚਾਹੀਦਾ ਸੀ। ਲੋਕ ਅਜਿਹੀਆਂ ਗੱਲਾਂ ਅਕਸਰ ਕਰਦੇ ਹਨ।''

ਜ਼ਿਕਰਯੋਗ ਹੈ ਕਿ ਇਕ ਪ੍ਰੋਗਰਾਮ ਦੌਰਾਨ ਅਕਸ਼ੈ ਨੇ ਕਿਹਾ, ''ਮੈਂ 26 ਸਾਲ ਬਾਅਦ ਐਵਾਰਡ ਜਿਤਿਆ ਹੈ ਜੇਕਰ ਉਹ ਵੀ ਤੁਹਾਡਾ ਮੰਨ੍ਹ ਹੈ ਤਾਂ ਵਾਪਸ ਲੈ ਲੋ।'' ਇਸ ਤੋਂ ਇਲਾਵਾ ਪਦਮ ਪੂਸ਼ਨ ਐਵਾਰਡ 'ਤੇ ਪੁਛੇ ਜਾਣ 'ਤੇ ਅਕਸ਼ੈ ਨੇ ਕਿਹਾ ਕਿ ਉਸ ਲਈ ਜ਼ਿਆਦਾ ਮਿਹਨਤ ਕਰਨੀ ਪਵੇਗੀ ਤਾਂ ਹੀ ਲੋਕਾਂ ਨੂੰ ਲੱਗੇਗਾ ਕਿ ਤੁਸੀਂ ਇਸ ਐਵਾਰਡ ਦੇ ਕਾਬਲ ਹੋਵੋਗੇ। ਨੈਸ਼ਨਲ ਐਵਾਰਡ 'ਚ ਅਕਸ਼ੈ ਨੂੰ ਆਪਣੀ ਫਿਲਮ 'ਰੁਸਤਮ' ਕਰਕੇ ਬੈਸਟ ਅਭਿਨੇਤਾ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।


Tags: Akshay Kumar National Film Award Cricketers Rustom ਅਕਸ਼ੈ ਕੁਮਾਰ ਨੈਸ਼ਨਲ ਐਵਾਰਡ