FacebookTwitterg+Mail

ਅਦਾਲਤ ਨੇ ਮਾਣਹਾਨੀ ਮਾਮਲੇ 'ਚ ਅਕਸ਼ੈ ਕੁਮਾਰ ਨੂੰ ਨਿੱਜੀ ਪੇਸ਼ੀ ਤੋਂ ਦਿੱਤੀ ਛੋਟ

akshay kumar
27 April, 2017 04:11:22 PM
ਨਵੀਂ ਦਿੱਲੀ— ਦਿੱਲੀ ਹਾਈਕੋਰਟ ਨੇ ਫਿਲਮ 'ਜੌਲੀ ਐੱਲ. ਐੱਲ. ਬੀ. 2' ਫਿਲਮ 'ਚ ਇਕ ਡਾਇਲਾਗ ਨੂੰ ਲੈ ਕੇ ਇਤਰਾਜ਼ ਪ੍ਰਗਟਾਉਣ ਵਾਲੀ ਬਾਟਾ ਫੁੱਟਵੀਅਰ ਕੰਪਨੀ ਵੱਲੋਂ ਦਾਇਰ ਮਾਣਹਾਨੀ ਮਾਮਲੇ 'ਚ ਅਦਾਕਾਰ ਅਕਸ਼ੈ ਕੁਮਾਰ ਨੂੰ ਹੇਠਲੀ ਅਦਾਲਤ ਦੇ ਸਾਹਮਣੇ ਅੱਜ ਨਿੱਜੀ ਪੇਸ਼ੀ ਤੋਂ ਛੋਟ ਦੇ ਦਿੱਤੀ।
ਜੱਜ ਨੇ ਕਿਹਾ ਕਿ ਅਦਾਕਾਰ ਦੀ ਅਗਵਾਈ ਉਸ ਦਾ ਵਕੀਲ ਕਰ ਸਕਦਾ ਹੈ। ਹੇਠਲੀ ਅਦਾਲਤ ਨੇ ਅਕਸ਼ੈ ਖਿਲਾਫ ਅੱਠ ਫਰਵਰੀ ਨੂੰ ਸੰਮਨ ਜਾਰੀ ਕੀਤੇ ਸਨ, ਜਿਸ ਦੇ ਖਿਲਾਫ ਅਦਾਕਾਰ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਅਤੇ ਉਸ ਦੇ ਅਤੇ ਅਨੁ ਕਪੂਰ, ਨਿਰਦੇਸ਼ਕ ਸੁਭਾਸ਼ ਕਪੂਰ ਅਤੇ ਫਿਲਮ ਨਿਰਮਾਤਾ ਫਾਕਸ ਸਟਾਰ ਸਟੂਡੀਓ ਇੰਡੀਆ ਪ੍ਰਾਈਵੇਟ ਲਿਮਟਡ ਸਮੇਤ ਹੋਰਨਾਂ ਖਿਲਾਫ ਦਰਜ ਸ਼ਿਕਾਇਤ ਖਾਰਜ ਕੀਤੇ ਜਾਣ ਦੀ ਮੰਗ ਕੀਤੀ ਸੀ।

Tags: Akshay KumarSubhash KapoorJolly LLB 2Defamation Caseਅਕਸ਼ੈ ਕੁਮਾਰਸੁਭਾਸ਼ ਕਪੂਰਜੌਲੀ ਐੱਲ ਐੱਲ ਬੀ 2