FacebookTwitterg+Mail

ਅਕਸ਼ੇ ਦੇ ਇਸ ਗਿਫਟ ਨੂੰ ਦੇਖ ਉੱਡ ਗਏ ਸਨ ਪਤਨੀ ਟਵਿੰਕਲ ਦੇ ਹੋਸ਼, ਵਿਆਹ ਨੂੰ ਲੈ ਕੇ ਦੇ ਦਿੱਤਾ ਸੀ ਇਹ ਜਵਾਬ

akshay kumar
14 August, 2017 03:37:19 PM

ਮੁੰਬਈ— ਆਸ਼ਕਾਂ ਨੇ ਤਾਂ ਆਸ਼ਿਕੀ 'ਚ ਤਾਜ ਮਹਿਲ ਬਣਾ ਦਿੱਤਾ ਅਤੇ ਅਸੀਂ ਇਕ ਟਾਇਲਟ ਵੀ ਨਾ ਬਣਾ ਸਕੇ... ਹਾਲੀਆ ਰਿਲੀਜ਼ ਫਿਲਮ 'ਟਾਇਲੇਟ- ਏਕ ਪ੍ਰੇਮ ਕਥਾ' ਅਕਸ਼ੇ ਕੁਮਾਰ ਦਾ ਇਹ ਇਕ ਡਾਇਲਾਗ ਇਕ ਪਾਗਲ ਪ੍ਰੇਮੀ ਦੀ ਪੂਰੇ ਦਰਦ ਨੂੰ ਬਿਆਨ ਕਰਦਾ ਹੈ ਪਰ ਜਿਸ ਤਰ੍ਹਾਂ ਫਿਲਮ 'ਚ ਅਕਸ਼ੇ ਕੁਮਾਰ ਭੂਮੀ ਪੇਡਨੇਕਰ ਦੇ ਪਿਆਰ ਨੂੰ ਪਾਉਣ ਦੇ ਕਈ ਪਾਪੜ ਵੇਲਦੇ ਹਨ ਅਤੇ ਟਾਇਲਟ ਤੱਕ ਬਣਵਾਉਂਦੇ ਹਨ, ਅਸਲ ਜ਼ਿੰਦਗੀ 'ਚ ਵੀ ਟਵਿੰਕਲ ਖੰਨਾ ਦਾ ਪਿਆਰ ਪਾਉਣ ਲਈ ਅਕਸ਼ੇ ਨੂੰ ਕਾਫੀ ਪਾਪੜ ਵੇਲਣੇ ਪਏ। ਟਵਿੰਕਲ ਦਾ ਪਿਆਰ ਪਾਉਣ ਲਈ ਅਕਸ਼ੇ ਨੇ ਹਰ ਸੰਭਵ ਕੋਸ਼ਿਸ਼ ਕੀਤੀ। 
ਕੀ ਤੁਸੀਂ ਜਾਣਦੇ ਹੋ ਕਿ ਜਦੋਂ ਅਕਸ਼ੇ ਬਾਲੀਵੁੱਡ 'ਚ ਆਪਣੇ ਕਦਮ ਜਮਾਉਣ ਲਈ ਸਟ੍ਰਗਲ ਕਰ ਰਹੇ ਸਨ ਤਾਂ ਉਨ੍ਹਾਂ ਨੇ ਟਵਿੰਕਲ ਨੂੰ ਕਿਵੇਂ ਰਿਝਾਇਆ ਸੀ ਅਤੇ ਕੀ ਗਿਫਟ ਦਿੱਤਾ ਸੀ? ਇਸ ਦਾ ਖੁਲਾਸਾ ਅਕਸ਼ੇ ਨੇ ਇਕ ਇੰਟਰਵਿਊ 'ਚ ਕੀਤਾ। ਅਕਸ਼ੇ ਨੇ ਕਿਹਾ, 'ਟਵਿੰਕਲ ਦਾ ਜਨਮਦਿਨ ਸੀ ਅਤੇ ਉਸ ਸਮੇਂ ਮੇਰੇ ਕੋਲ ਇੰਨੇ ਪੈਸੇ ਨਹੀਂ ਸੀ। ਫਿਲਮਾਂ 'ਚ ਮੈਂ ਸਟ੍ਰਗਲ ਕਰ ਰਿਹਾ ਸੀ। ਉਸ ਸਮੇਂ ਮੈਂ ਟਵਿੰਕਲ ਨੂੰ ਬਤੌਰ ਗਿਫਟ ਪੇਪਰਵੇਟ ਦਿੱਤਾ। ਉਸ ਨੂੰ ਦੇਖ ਟਵਿੰਕਲ ਨੇ ਕਿਹਾ ਕਿ ਜਿੰਨਾ ਵਜ਼ਨ ਇਸ ਪੇਪਰਵੇਟ ਦਾ ਹੈ ਉਂਨਾ ਹੀ ਸਮਾਂ ਮੈਂ ਵਿਆਹ ਲਈ ਹਾਂ ਕਰਨ 'ਚ ਲਗਾਵਾਂਗੀ ਅਤੇ ਹੋਇਆ ਵੀ ਇਹੀ। ਇਸ ਤਰ੍ਹਾਂ ਟਵਿੰਕਲ ਖੰਨਾ ਵੀ ਅਕਸ਼ੇ ਦੀ ਜ਼ਿੰਦਗੀ 'ਚ ਸ਼ਾਮਲ ਹੋ ਗਈ। ਵਿਆਹ ਦੇ ਇੰਨੇ ਸਾਲਾਂ ਬਾਅਦ ਵੀ ਅਕਸ਼ੇ ਅਤੇ ਟਵਿੰਕਲ ਦਾ ਰਿਸ਼ਤਾ ਉਸੇ ਤਰ੍ਹਾਂ ਕਾਇਮ ਹੈ। ਅਕਸ਼ੇ ਟਵਿੰਕਲ ਨੂੰ ਆਪਣੀ ਲਾਈਫ ਦੀ ਰੀੜ ਮੰਨਦੇ ਹਨ, ਜਿਨ੍ਹਾਂ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ।
ਉੱਥੇ ਅਕਸ਼ੇ ਦੀ ਹਾਲੀਆ ਰਿਲੀਜ਼ 'ਟਾਇਲੇਟ- ਏਕ ਪ੍ਰੇਮ ਕਥਾ' ਕਮਾਈ ਦੇ ਮਾਮਲੇ ਭਾਵੇਂ ਹੀ ਧੀਮੀ ਰਫਤਾਰ ਤੋਂ ਅੱਗੇ ਵੱਧ ਰਹੀ ਹੋਵੇਂ ਪਰ ਲੋਕਾਂ ਨੂੰ ਇਹ ਫਿਲਮ ਕਾਫੀ ਪਸੰਦ ਆ ਰਹੀ ਹੈ।


Tags: Akshay kumarGiftPaperweightTwinkle khannaBollywood celebrityToilet ek prem kathaਟਾਇਲੇਟ ਏਕ ਪ੍ਰੇਮ ਕਥਾਟਵਿੰਕਲ ਖੰਨਾ