FacebookTwitterg+Mail

ਬਾਲੀਵੁੱਡ ਸਿਤਾਰਿਆਂ ਨੇ ਜਨਮਦਿਨ ਮੌਕੇ ਕੁਝ ਇਸ ਅੰਦਾਜ਼ 'ਚ ਅਕਸ਼ੇ ਨੂੰ ਕਿਹਾ, 'Happy Birthday'

akshay kumar
09 September, 2017 07:26:28 PM

ਮੁੰਬਈ— ਬਾਲੀਵੁੱਡ ਦੇ 'ਖਿਲਾੜੀ' ਅਕਸ਼ੇ ਕੁਮਾਰ ਅੱਜ ਆਪਣਾ 50ਵਾਂ ਬਰਥਡੇ ਸੈਲੀਬ੍ਰੇਟ ਕਰ ਰਹੇ ਹਨ। ਨੈਸ਼ਨਲ ਜੇਤੂ ਅਕਸ਼ੇ ਕੁਮਾਰ ਆਪਣੀ ਅਦਾਕਾਰੀ ਨਾਲ ਫਿਲਮ ਬਾਲੀਵੁੱਡ 'ਚ ਵੱਖਰੀ ਪਛਾਣ ਬਣਾ ਚੁੱਕੇ ਹਨ। ਅੱਜ ਅਕਸ਼ੇ ਦੇ 50ਵੇਂ ਜਨਮਦਿਨ 'ਤੇ ਪਤਨੀ ਟਵਿੰਕਲ ਖੰਨਾ ਤੋਂ ਲੈ ਕੇ ਰਿਤਿਕ ਰੋਸ਼ਨ ਤੱਕ ਕਈ ਬਾਲੀਵੁੱਡ ਸਿਤਾਰਿਆ ਨੇ ਜਨਮਦਿਨ ਦੀਆਂ ਸੁਭ ਕਾਮਨਾਵਾਂ ਦਿੱਤੀਆਂ ਹਨ।
ਅਕਸ਼ੇ ਦੀ ਪਤਨੀ ਟਵਿੰਕਲ ਖੰਨਾ ਨੇ ਟਵੀਟ ਕਰਦੇ ਹੋਏ ਲਿਖਿਆ, 'ਬਰਥਡੇ ਬੁਆਏ ਅਤੇ ਉਨ੍ਹਾਂ ਦੀ ਖੁਸ਼ ਚੀਅਰਲੀਡਰਜ਼'।


ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਨੇ ਅਕਸ਼ੇ ਨੂੰ ਬਰਥਡੇ 'ਤੇ ਵਧਾਈ ਦਿੰਦੇ ਹੋਏ ਕਿਹਾ, ''ਹੈਪੀ ਬਰਥਡੇ ਅਕਸ਼ੇ ਕੁਮਾਰ ਚਮਕਦੇ ਰਹੋ, ਗੋਲਡ ਤੋਂ ਡਾਇਮੰਡ..ਆਲ ਮਾਈ ਲਵ''।


ਬਾਲੀਵੁੱਡ ਅਭਿਨੇਤਰੀ ਤਾਪਸੀ ਪੰਨੂ ਨੇ ਲਿਖਿਆ, ''ਜਦੋਂ ਵੀ ਮੈਂ ਥੱਕੀ ਹੋਈ ਮਹਿਸੂਸ ਕਰਦੀ ਹਾਂ ਜਾਂ ਮੈਨੂੰ ਲਗਦਾ ਹੈ ਕਿ ਇਹ ਅਸੰਭਵ ਹੈ, ਮੈਂ ਉਨ੍ਹਾਂ ਵੱਲ ਦੇਖਦੀ ਹਾਂ ਅਤੇ ਮੇਰੇ 'ਚ ਐਨਰਜੀ ਆ ਜਾਂਦੀ ਹੈ, ਹੈਪੀ ਬਰਥਡੇ ਅਕਸ਼ੇ ਕੁਮਾਰ''।


ਨਿਰਦੇਸ਼ਕ ਸਾਜ਼ਿਦ ਖਾਨ ਨੇ ਅਕਸ਼ੇ ਨੂੰ ਬਰਥਡੇ ਦੀਆਂ ਵਧਾਈ ਦਿੰਦੇ ਹੋਏ ਕਿਹਾ, ''ਇਸ ਪਲੈਨਟ 'ਚ ਸਭ ਤੋਂ ਫਿੱਟ ਹਾਫ ਸੈਨਚੁਰੀਅਨ ਨੂੰ ਹੈਪੀ ਬਰਥਡੇ''।

ਬਾਲੀਵੁੱਡ ਅਭਿਨੇਤਰੀ ਹੁਮਾ ਕੁਰੈਸ਼ੀ ਨੇ ਇਹ ਤਸਵੀਰ ਸ਼ੇਅਰ ਕਰਕੇ ਅਕਸ਼ੇ ਨੂੰ ਜਨਮਦਿਨ ਦੀਆਂ ਵਧਾਈ ਦਿੱਤੀਆਂ।


ਬਾਲੀਵੁੱਡ ਅਭਿਨੇਤਾ ਕਬੀਰ ਖਾਨ ਨੇ ਇਕ ਮੈਸੇਜ ਸ਼ੇਅਰ ਕਰਕੇ ਅਕਸ਼ੇ ਨੂੰ ਬਰਥਡੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

 


Tags: Bollywood Actor Akshay Kumar Twitter Bollywood stars Birthday ਅਕਸ਼ੇ ਕੁਮਾਰ ਬਰਥਡੇ