FacebookTwitterg+Mail

ਉਸੇ ਸਾਬਕਾ ਪ੍ਰੇਮਿਕਾ ਨਾਲ ਅਕਸ਼ੈ ਕਰਨਗੇ ਰੋਮਾਂਸ, ਜਿਸ ਕਾਰਨ ਜ਼ਿੰਦਗੀ 'ਚ ਮਚਿਆ ਸੀ ਬਵਾਲ

akshay kumar and priyanka chopra in aitraaz
21 February, 2018 01:36:25 PM

ਮੁੰਬਈ(ਬਿਊਰੋ)—  ਸਾਲ 2004 'ਚ ਰਿਲੀਜ਼ ਹੋਈ ਫਿਲਮ 'ਇਤਰਾਜ਼' ਦਾ ਸੀਕਵਲ ਬਣਾਉਣਾ ਲਗਭਗ ਤੈਅ ਹੈ। ਫਿਲਮਕਾਰ ਸੁਭਾਸ਼ ਘਈ ਨੇ ਖੁਦ ਇਸ ਦਾ ਐਲਾਨ ਕੀਤਾ ਹੈ। ਅਕਸ਼ੈ ਕੁਮਾਰ, ਪ੍ਰਿਯੰਕਾ ਚੋਪੜਾ ਤੇ ਕਰੀਨਾ ਕਪੂਰ ਸਟਾਰਰ ਇਹ ਫਿਲਮ ਕਾਫੀ ਬੋਲਡ ਮੁੱਦੇ 'ਤੇ ਬਣੀ ਸੀ। ਫਿਲਮ 'ਚ ਪ੍ਰਿਯੰਕਾ 'ਸੋਨੀਆ ਰਾਏ' ਦੇ ਨੈਗੇਟਿਵ ਕਿਰਦਾਰ 'ਚ ਨਜ਼ਰ ਆਈ ਸੀ, ਜਿਸ ਨਾਲ ਉਨ੍ਹਾਂ ਨੂੰ ਕਾਫੀ ਵਾਹਾਵਾਹੀ ਮਿਲੀ ਸੀ। ਖਬਰਾਂ ਦੀ ਮੰਨੀਏ ਤਾਂ ਸੁਭਾਸ਼ ਘਈ ਕੋਲ੍ਹ ਇਸ ਫਿਲਮ ਦੀ ਸਕ੍ਰੀਪਟ ਪਿਛਲੇ ਦੋ ਸਾਲ ਤੋਂ ਪਈ ਸੀ ਪਰ ਹੁਣ ਇਸ ਫਿਲਮ ਦਾ ਫਾਈਨਲ ਡ੍ਰਾਫਟ ਤਿਆਰ ਹੈ।

Punjabi Bollywood Tadka

ਖਬਰਾਂ ਦੀ ਮੰਨੀਏ ਤਾਂ ਸੁਭਾਸ਼ ਘਈ ਨੇ ਪ੍ਰਿਯੰਕਾ ਨੂੰ ਇਸ ਫਿਲਮ ਨੂੰ ਸਾਈਨ ਕਰਨ ਦਾ ਮਨ ਬਣਾ ਲਿਆ ਹੈ। ਪ੍ਰਿਯੰਕਾ ਵੀ ਇਸ ਸੀਕਵਲ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਫਿਲਹਾਲ ਆਪਣੇ ਹਾਲੀਵੁੱਡ ਪ੍ਰੋਜੈਕਟਸ 'ਚ ਬਿਜ਼ੀ ਪ੍ਰਿਯੰਕਾ ਅੱਜਕਲ 'ਕਵਾਂਟਿਕੋ' ਸੀਜ਼ਨ 3 ਨੂੰ ਸ਼ੂਟ ਕਰ ਰਹੀ ਹੈ, ਤਾਂ ਉੱਥੇ ਦੂਜੇ ਪਾਸੇ ਉਹ ਫਿਲਮ 'ਏ ਕਿੱਡ ਲਾਈਕ ਜੈਕ' 'ਚ ਨਜ਼ਰ ਆਵੇਗੀ। ਫਿਲਮ 'ਇਤਰਾਜ਼' ਦੀ ਸ਼ੂਟਿੰਗ ਦੌਰਾਨ ਅਕਸ਼ੈ ਕੁਮਾਰ ਤੇ ਪ੍ਰਿਯੰਕਾ ਚੋਪੜਾ ਦੇ ਅਫੇਅਰ ਦੀਆਂ ਖਬਰਾਂ ਮੀਡੀਆ 'ਚ ਕਾਫੀ ਗਰਮ ਸਨ।

Punjabi Bollywood Tadka

ਖਬਰਾਂ 'ਚ ਇਨ੍ਹਾਂ ਦੇ ਪਿਆਰ ਦੇ ਕਿੱਸੇ ਤਾਂ ਕਾਫੀ ਛਪੇ ਪਰ ਇਨ੍ਹਾਂ ਦੋਹਾਂ ਨੇ ਆਪਣੇ ਪਿਆਰ ਨੂੰ ਕਦੇ ਸਵੀਕਾਰ ਨਹੀਂ ਕੀਤਾ। ਇਸ ਦਾ ਕਾਰਨ ਇਹ ਸੀ ਕਿ ਅਕਸ਼ੈ ਕੁਮਾਰ ਪਹਿਲਾਂ ਤੋਂ ਹੀ ਵਿਆਹੁਤਾ ਸਨ। ਪ੍ਰਿਯੰਕਾ ਤੋਂ ਖੁਦ ਨੂੰ ਦੂਰ ਰੱਖਣਾ ਅਕਸ਼ੈ ਲਈ ਕਾਫੀ ਔਖਾ ਸੀ। ਇਕ ਖਬਰ ਮੁਤਾਬਕ ਜਦੋਂ ਟਵਿੰਕਲ ਨੇ ਆਪਣੇ ਪਤੀ ਦੇ ਅਫੇਅਰ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਅਕਸ਼ੈ ਨੂੰ ਤਲਾਕ ਦੇਣ ਦੀ ਧਮਕੀ ਦਿੱਤੀ ਸੀ।

Punjabi Bollywood Tadka

ਬਾਲੀਵੁੱਡ ਦੇ ਇਸ ਕੱਪਲ ਨੇ ਇਨ੍ਹਾਂ ਖਬਰਾਂ ਨੂੰ ਝੂਠਾ ਦੱਸਿਆ ਸੀ। ਖਬਰਾਂ ਇਹ ਵੀ ਸਨ ਕਿ ਵਿਆਹ ਦੇ ਟੁੱਟਣ ਦੇ ਡਰ ਕਾਰਨ ਅਕਸ਼ੈ ਨੇ ਪ੍ਰਿਯੰਕਾ ਤੋਂ ਦੂਰੀ ਬਣਾ ਲਈ ਸੀ। ਬਾਅਦ 'ਚ ਟਵਿੰਕਲ ਨੇ ਇਸ ਸ਼ਰਤ 'ਤੇ ਉਨ੍ਹਾਂ ਦੀ ਜ਼ਿੰਦਗੀ 'ਚ ਵਾਪਸੀ ਕੀਤੀ ਸੀ ਕਿ ਉਹ ਪ੍ਰਿਯੰਕਾ ਨਾਲ ਫਿਲਮਾਂ ਨਹੀਂ ਕਰਨਗੇ। ਸਾਲ 2005 'ਚ ਆਈ ਫਿਲਮ 'ਵਕਤ' 'ਚ ਆਖਰੀ ਵਾਰ ਇੱਕਠੇ ਦਿਖੇ ਸਨ ਤੇ ਇਸ ਗੱਲ ਨੂੰ ਲਗਭਗ 13 ਸਾਲ ਹੋ ਗਏ ਹਨ। ਜੇਕਰ ਦੋਵੇਂ ਇੱਕਠੇ ਇਸ ਸੀਕਵਲ 'ਚ ਕੰਮ ਕਰਦੇ ਹਨ ਤਾਂ ਦਰਸ਼ਕਾਂ ਲਈ ਇਨ੍ਹਾਂ ਨੂੰ ਇੱਕਠੇ ਦੇਖਣਾ ਕਿਸੇ ਸੁਪਨੇ ਤੋਂ ਘੱਟ ਨਹੀਂ ਹੋਵੇਗਾ।

Punjabi Bollywood Tadka Punjabi Bollywood Tadka


Tags: AitraazAkshay KumarPriyanka ChopraSubhash GhaiQuantico 3A Kid Like JakeWaqt

Edited By

Chanda Verma

Chanda Verma is News Editor at Jagbani.