FacebookTwitterg+Mail

ਬੇਟੀ ਨਾਲ ਉਛਲਦੇ ਦਿਖੇ ਅਕਸ਼ੇ ਕੁਮਾਰ, ਸ਼ੇਅਰ ਕੀਤੀ ਵੀਡੀਓ

akshay kumar daughter nitara
26 June, 2017 05:03:54 PM

ਮੁੰਬਈ— ਅਕਸ਼ੇ ਕੁਮਾਰ ਸਿਰਫ ਪਰਦੇ 'ਤੇ ਹੀ ਆਪਣੇ ਕਿਰਦਾਰਾਂ 'ਚ ਸ਼ਰਾਰਤੀ ਨਹੀਂ ਦਿਖਦੇ, ਸਗੋਂ ਅਸਲ ਜ਼ਿੰਦਗੀ 'ਚ ਵੀ ਅਜਿਹੇ ਹੀ ਹਨ। ਖਾਸ ਤੌਰ 'ਤੇ ਜਦੋਂ ਉਹ ਆਪਣੀ ਬੇਟੀ ਨਿਤਾਰਾ ਨਾਲ ਹੁੰਦੇ ਹਨ ਤਾਂ ਉਨ੍ਹਾਂ ਦੇ ਪੈਰਾਂ 'ਚ ਮੰਨੋ ਜਿਵੇਂ ਸਪਰਿੰਗ ਲੱਗ ਜਾਂਦੇ ਹਨ। ਇਹ ਅਸੀਂ ਨਹੀਂ ਕਹਿ ਰਹੇ, ਅਸਲ 'ਚ ਅਕਸ਼ੇ ਨੇ ਅਜਿਹੀ ਇਕ ਵੀਡੀਓ ਖੁਦ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਅਕਸ਼ੇ ਤੇ ਨਿਤਾਰਾ ਉਛਲਦੇ ਹੋਏ ਚੱਲ ਰਹੇ ਹਨ। ਇਸੇ ਵੀਡੀਓ 'ਤੇ ਅਕਸ਼ੇ ਨੇ ਲਿਖਿਆ ਹੈ ਕਿ ਨਿਤਾਰਾ ਨਾਲ ਹੋਣ 'ਤੇ ਉਹ ਇੰਝ ਹੀ ਸ਼ਰਾਰਤੀ ਹੋ ਜਾਂਦੇ ਹਨ।

ਸੂਤਰਾਂ ਦੀ ਮੰਨੀਏ ਤਾਂ ਅਕਸ਼ੇ ਕੁਮਾਰ ਛੇਤੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਅਸਲ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਦਗੀ 'ਤੇ ਛੇਤੀ ਹੀ ਫਿਲਮ ਬਣਨ ਵਾਲੀ ਹੈ। ਇਸ ਫਿਲਮ 'ਚ ਅਕਸ਼ੇ ਕੁਮਾਰ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆ ਸਕਦੇ ਹਨ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਮੋਦੀ ਦੇ ਕਿਰਦਾਰ ਲਈ ਪਰੇਸ਼ ਰਾਵਲ, ਅਨੁਪਮ ਖੇਰ ਤੇ ਵਿਕਟਰ ਬੈਨਰਜੀ ਵਰਗੇ ਨਾਵਾਂ 'ਤੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ।


Tags: Akshay Kumar Daughter Nitara Video Twitter ਅਕਸ਼ੇ ਕੁਮਾਰ ਬੇਟੀ ਨਿਤਾਰਾ