FacebookTwitterg+Mail

ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਬਣੇ 'ਜਾਨ ਬਚਾਓ' ਮੁਹਿੰਮ ਦੇ ਅੰਬੈਸਡਰ

akshay kumar jaan bachao health campaign ambassador
25 October, 2016 05:19:06 PM
ਮੁੰਬਈ— ਆਪਣੇ ਫਿੱਟਨੈੱਸ ਲਈ ਪਛਾਣੇ ਜਾਣ ਵਾਲੇ ਅਭਿਨੇਤਾ ਅਕਸ਼ੇ ਕੁਮਾਰ ਨੂੰ 'ਜਾਨ ਬਚਾਓ' ਸਿਹਤ ਮੁਹਿੰਮ ਦੇ ਅੰਬੈਸਡਰ ਦੇ ਰੂਪ 'ਚ ਉਤਾਰਿਆ ਗਿਆ ਹੈ। ਭਾਮਲਾ ਫਾਊਂਡੇਸ਼ਨ ਦੇ ਪ੍ਰਧਾਨ ਆਸਿਫ ਭਾਮਲਾ ਨੇ ਅਕਸ਼ੇ ਨਾਲ ਗਰੇਟਰ ਮੁੰਬਈ ਨਗਰ ਨਿਗਮ (ਐੱਮ. ਸੀ. ਜੀ. ਐੱਮ.) ਦੇ ਸਿਹਤ ਅੰਬੈਸਡਰ ਦੇ ਰੂਪ 'ਚ ਚੁਣਿਆ ਗਿਆ ਹੈ। ਰਾਜਕੁਮਾਰ ਹਿਰਾਨੀ ਵਲੋਂ ਨਿਰਦੇਸ਼ਿਤ ਮੁਹਿੰਮ ਐੱਮ. ਸੀ. ਜੀ. ਐੱਮ. ਤੇ ਫਾਊਂਡੇਸ਼ਨ ਦੀ ਇਕ ਅਨੋਖੀ ਪਹਿਲ ਹੈ। ਇਸ ਮੁਹਿੰਮ ਦਾ ਸ਼ੁਭ ਆਰੰਭ ਬੁੱਧਵਾਰ ਨੂੰ ਮਹਾਰਾਸ਼ਟਰਾ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਕਰਨਗੇ।
'ਲਗੇ ਰਹੋ ਮੁੰਨਾ ਭਾਈ', 'ਥ੍ਰੀ ਇਡੀਅਟਸ' ਤੇ 'ਪੀਕੇ' ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁਕੇ ਹਿਰਾਨੀ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਹਿਰਾਨੀ ਨੇ ਕਿਹਾ, 'ਇਹ ਇਕ ਵੱਡਾ ਕਦਮ ਹੈ ਤੇ ਅਸੀਂ ਖੁਸ਼ ਹਾਂ ਕਿ ਇਸ 'ਚ ਅਕਸ਼ੇ ਵਰਗਾ ਚਿਹਰਾ ਹੈ। ਇਹ ਵਿਚਾਰ ਸੁਸਤ ਜੀਵਨਸ਼ੈਲੀ ਨੂੰ ਛੱਡਣ ਤੇ ਦੇਰ ਹੋਣ ਤੋਂ ਪਹਿਲਾਂ ਖੁਦ ਨੂੰ ਬਚਾਉਣ ਲਈ ਹੈ। ਅਸੀਂ ਇਸ ਵੀਡੀਓ ਨੂੰ ਬਚਾਉਣ ਦਾ ਆਨੰਦ ਲਿਆ।' ਜ਼ਿਕਰਯੋਗ ਹੈ ਕਿ ਬਿਲ ਮੇਲਿੰਡਾ ਗੇਟਸ ਫਾਊਂਡੇਸ਼ਨ ਨਾਲ 'ਟੀਬੀ ਹਾਰੇਗਾ ਦੇਸ਼ ਜੀਤੇਗਾ' ਮੁਹਿੰਮ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਸ਼ਾਮਲ ਕੀਤਾ ਗਿਆ ਸੀ।

Tags: ਅਕਸ਼ੇ ਕੁਮਾਰ ਜਾਨ ਬਚਾ ਮੁਹਿੰਮ ਅੰਬੈਸਡਰ Akshay Kumar Jaan Bachao Health Campaign Ambassador