FacebookTwitterg+Mail

ਟੀ. ਵੀ. 'ਤੇ ਵੀ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ ਅਕਸ਼ੇ ਕੁਮਾਰ ਦਾ ਜਾਦੂ

akshay kumar jolly llb 2
27 May, 2017 08:15:26 PM
ਮੁੰਬਈ— ਇਕ ਪਾਸੇ ਜਿਥੇ 'ਬਾਹੂਬਲੀ 2' ਤੇ 'ਦੰਗਲ' ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀਆਂ ਹਨ, ਉਥੇ ਅਕਸ਼ੇ ਕੁਮਾਰ ਦੇ ਫੈਨਜ਼ ਲਈ ਵੀ ਇਕ ਖੁਸ਼ਖਬਰੀ ਆਈ ਹੈ। ਵੱਡੇ ਪਰਦੇ 'ਤੇ ਆਪਣੀ ਧਾਕ ਜਮਾ ਚੁੱਕੇ ਅਕਸ਼ੇ ਕੁਮਾਰ ਹੁਣ ਛੋਟੇ ਪਰਦੇ 'ਤੇ ਵੀ ਧਮਾਲ ਮਚਾ ਰਹੇ ਹਨ। ਅਕਸ਼ੇ ਕੁਮਾਰ ਦੀ ਫਿਲਮ 'ਜੌਲੀ ਐੱਲ. ਐੱਲ. ਬੀ. 2' ਨੇ ਟੀ. ਆਰ. ਪੀ. ਦੇ ਮਾਮਲੇ 'ਚ ਸਲਮਾਨ ਖਾਨ ਦੀ ਫਿਲਮ 'ਸੁਲਤਾਨ' ਨੂੰ ਪਿੱਛੇ ਛੱਡ ਦਿੱਤਾ ਹੈ।
ਦੱਸਣਯੋਗ ਹੈ ਕਿ ਹਾਲ ਹੀ 'ਚ 'ਜੌਲੀ ਐੱਲ. ਐੱਲ. ਬੀ. 2' ਦਾ ਸਟਾਰ ਗੋਲਡ ਚੈਨਲ 'ਤੇ ਵਰਲਡ ਪ੍ਰੀਮੀਅਰ ਹੋਇਆ। ਫਾਕਸ ਸਟਾਰ ਸਟੂਡੀਓ ਨੇ ਦੱਸਿਆ ਕਿ ਫਿਲਮ ਦੇ ਟੀ. ਵੀ. ਪ੍ਰੀਮੀਅਰ ਨੇ 3.83 ਦੀ ਰੇਟਿੰਗ ਪਾਈ, ਜੋ ਕਿ ਸਲਮਾਨ ਖਾਨ ਦੀ 'ਸੁਲਤਾਨ' ਤੇ ਰਿਤਿਕ ਰੌਸ਼ਨ ਦੀ ਫਿਲਮ 'ਕਾਬਿਲ' ਤੋਂ ਜ਼ਿਆਦਾ ਹੈ। 'ਸੁਲਤਾਨ' ਨੂੰ ਜਿਥੇ 3.32 ਦੀ ਰੇਟਿੰਗ ਮਿਲੀ ਸੀ, ਉਥੇ 'ਕਾਬਿਲ' ਨੂੰ ਸਿਰਫ 2.37 ਦੀ ਰੇਟਿੰਗ ਮਿਲੀ ਸੀ। ਫਾਕਸ ਸਟਾਰ ਸਟੂਡੀਓ ਮੁਤਾਬਕ 'ਜੌਲੀ ਐੱਲ. ਐੱਲ. ਬੀ. 2' ਸਾਲ 2017 ਦੀ ਸਭ ਤੋਂ ਜ਼ਿਆਦਾ ਰੇਟਿੰਗ ਹਾਸਲ ਕਰਨ ਵਾਲੀ ਫਿਲਮ ਬਣ ਗਈ ਹੈ।

Tags: Akshay Kumar Jolly LLB 2 ਅਕਸ਼ੇ ਕੁਮਾਰ ਜੌਲੀ ਐੱਲ ਐੱਲ ਬੀ 2