FacebookTwitterg+Mail

ਅਕਸ਼ੇ ਨੇ ਲਾਂਚ ਕੀਤੀ ਸਟੰਟ ਕਰਨ ਵਾਲਿਆਂ ਲਈ ਇਨਸ਼ੋਰੈਂਸ ਪਾਲਿਸੀ, ਮਿਲੇਗਾ 10 ਲੱਖ ਤਕ ਦਾ ਮੁਆਵਜ਼ਾ

akshay kumar launch insurance policy for stuntmen
24 April, 2017 06:56:42 PM
ਮੁੰਬਈ— ਅਕਸ਼ੇ ਕੁਮਾਰ ਨੇ ਹਾਲ ਹੀ 'ਚ ਬਾਲੀਵੁੱਡ ਸਟੰਟਮੈਨ ਤੇ ਸਟੰਟਵੂਮੈਨਜ਼ ਲਈ ਇਕ ਇਨਸ਼ੋਰੈਂਸ ਸਕੀਮ ਲਾਂਚ ਕੀਤੀ ਹੈ, ਜਿਸ ਦੇ ਤਹਿਤ 10 ਲੱਖ ਦਾ ਬੀਮਾ ਕਵਰੇਜ ਦਿੱਤਾ ਜਾਵੇਗਾ। ਸੂਤਰਾਂ ਦੀ ਮੰਨੀਏ ਤਾਂ ਭਾਰਤ 'ਚ ਇਸ ਤਰ੍ਹਾਂ ਦਾ ਇਹ ਪਹਿਲਾ ਸਟੰਟਮੈਨ ਇਨਸ਼ੋਰੈਂਸ ਸਿਸਟਮ ਹੈ। ਅਕਸ਼ੇ ਕੁਮਾਰ ਦੀ ਬ੍ਰੇਨਚਾਈਲਡ ਸਕੀਮ 'ਚ ਉਨ੍ਹਾਂ ਨਾਲ ਕਾਰਡਿਕ ਸਰਜਨ ਡਾਕਟਰ ਰਮਾਕਾਂਤ ਪਾਂਡਾ ਵੀ ਜੁੜੇ ਹਨ, ਜਿਨ੍ਹਾਂ ਨੇ ਸਾਲ 2009 'ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਆਪ੍ਰੇਸ਼ਨ ਕੀਤਾ ਸੀ।
ਅਕਸ਼ੇ ਮੰਨਦੇ ਹਨ ਕਿ ਉਹ ਇਕ ਅਭਿਨੇਤਾ ਤੋਂ ਪਹਿਲਾਂ ਸਟੰਟਮੈਨ ਹਨ ਤੇ ਸਟੰਟਮੈਨ ਦਾ ਕੰਮ ਸਭ ਤੋਂ ਮੁਸ਼ਕਿਲ ਹੁੰਦਾ ਹੈ ਕਿਉਂਕਿ ਉਹ ਆਪਣੀ ਜਾਨ ਦਾ ਜੋਖਿਮ ਲੈਂਦਾ ਹੈ। ਅਜਿਹੇ 'ਚ ਸਟੰਟਮੈਨ ਨੂੰ ਉਤਸ਼ਾਹਿਤ ਕਰਨ ਲਈ ਅਜਿਹੀ ਇਨਸ਼ੋਰੈਂਸ ਸਕੀਮ ਬਹੁਤ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਅਕਸ਼ੇ ਕੁਮਾਰ ਤਾਈਕਵਾਂਡੋ 'ਚ ਬਲੈਕ ਬੈਲਟ ਹਨ ਤੇ ਉਨ੍ਹਾਂ ਨੇ ਮਾਰਸ਼ਲ ਆਰਟਸ 'ਤੇ ਮੁਆਈ ਥਾਈ ਦੀ ਬੈਂਕਾਕ ਤੋਂ ਟਰੇਨਿੰਗ ਵੀ ਲਈ ਹੈ।

Tags: Akshay Kumar Insurance Policy Stuntmen ਅਕਸ਼ੇ ਕੁਮਾਰ ਸਟੰਟਮੈਨ ਇਨਸ਼ੋਰੈਂਸ ਪਾਲਿਸੀ