FacebookTwitterg+Mail

ਮਹਿਲਾ ਪੁਲਸ ਮੁਲਾਜ਼ਮਾਂ ਨਾਲ ਦੇਖੀ ਅਕਸ਼ੇ ਕੁਮਾਰ ਨੇ 'ਨਾਮ ਸ਼ਬਾਨਾ'

akshay kumar naam shabana screening
28 March, 2017 05:25:17 PM
ਮੁੰਬਈ— ਅਭਿਨੇਤਾ ਅਕਸ਼ੇ ਕੁਮਾਰ ਨੇ ਮਹਿਲਾ ਪੁਲਸ ਮੁਲਾਜ਼ਮਾਂ ਨਾਲ ਅਗਾਮੀ ਫਿਲਮ 'ਨਾਮ ਸ਼ਬਾਨਾ' ਦੀ ਸਕ੍ਰੀਨਿੰਗ ਦਾ ਆਨੰਦ ਮਾਣਿਆ। ਅਕਸ਼ੇ ਨੇ ਮੰਗਲਵਾਰ ਨੂੰ ਇਕ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਨੇ ਸੋਮਵਾਰ ਸਵੇਰੇ ਫਿਲਮ ਦੀ ਪਹਿਲੀ ਸਕ੍ਰੀਨਿੰਗ ਦਾ ਆਨੰਦ ਮਾਣਿਆ।
ਅਕਸ਼ੇ ਨੇ ਸਿਨੇਮਾਘਰ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ, ਜਿਸ 'ਚ ਉਹ ਅਭਿਨੇਤਰੀ ਤਾਪਸੀ ਪਨੂੰ ਨਾਲ ਬੈਠੇ ਨਜ਼ਰ ਆ ਰਹੇ ਹਨ, ਜਦਕਿ ਪਿੱਛੇ ਬਹੁਤ ਸਾਰੀਆਂ ਮਹਿਲਾ ਪੁਲਸ ਮੁਲਾਜ਼ਮਾਂ ਬੈਠੀਆਂ ਨਜ਼ਰ ਆ ਰਹੀਆਂ ਹਨ। ਫਿਲਮ 'ਨਾਮ ਸ਼ਬਾਨਾ' ਤਾਪਸੀ ਪਨੂੰ ਦੇ ਕਿਰਦਾਰ 'ਤੇ ਆਧਾਰਿਤ ਹੈ। ਨੀਰਜ ਪਾਂਡੇ ਨਿਰਮਿਤ ਤੇ ਸ਼ਿਵਮ ਨਾਇਰ ਨਿਰਦੇਸ਼ਿਤ ਫਿਲਮ ਸ਼ੁੱਕਰਵਾਰ ਨੂੰ ਰਿਲੀਜ਼ ਹੋਵੇਗੀ।

Tags: Akshay Kumar Naam Shabana Taapsee Pannu ਅਕਸ਼ੇ ਕੁਮਾਰ ਨਾਮ ਸ਼ਬਾਨਾ ਤਾਪਸੀ ਪਨੂੰ