FacebookTwitterg+Mail

ਫਿਲਮਾਂ ਨੂੰ ਲੈ ਕੇ ਅਕਸ਼ੈ ਕੁਮਾਰ ਹੋ ਗਏ ਹਨ ਸੁਚੇਤ, ਸਕ੍ਰਿਪਟ 'ਤੇ ਦੇ ਰਹੇ ਹਨ ਵਧੇਰੇ ਧਿਆਨ

akshay kumar rewrite the script
28 September, 2016 02:44:05 PM
ਮੁੰਬਈ— ਬਾਲੀਵੁੱਡ 'ਚ ਖਿਲਾੜੀ ਕੁਮਾਰ ਦੇ ਨਾਂ ਨਾਲ ਮਸ਼ਹੂਰ ਹੋਏ ਅਕਸ਼ੈ ਕੁਮਾਰ ਨੇ ਪਿਛਲੇ ਕੁਝ ਸਾਲਾਂ ਤੋਂ ਫਿਲਮਾਂ ਦੀ ਚੋਣ ਨੂੰ ਲੈ ਕੇ ਕਾਫੀ ਬਦਲਾਅ ਕੀਤੇ ਹਨ। ਉਹ ਹੁਣ ਕਮਰਸ਼ੀਅਲ (ਵਪਾਰਕ) ਫਿਲਮਾਂ ਤਾਂ ਕਰਦੇ ਹਨ ਪਰ ਉਨ੍ਹਾਂ ਦੀ ਸਕ੍ਰਿਪਟ ਕਾਫੀ ਦਮਦਾਰ ਹੁੰਦੀ ਹੈ। ਉਨ੍ਹਾਂ ਨੂੰ ਆਪਣੀ ਆਉਣ ਵਾਲੀ ਫਿਲਮ 'ਇੱਕਾ' ਦੀ ਸਕ੍ਰਿਪਟ ਪਸੰਦ ਨਹੀਂ ਆਈ, ਜਿਸ ਕਰਕੇ ਉਹ ਸਕ੍ਰਿਪਟ ਨੂੰ ਮੁੜ ਲਿਖਵਾ ਰਹੇ ਹਨ।
ਅਕਸ਼ੈ ਕੁਮਾਰ ਅੱਜ-ਕੱਲ੍ਹ ਆਪਣੀਆਂ ਆਉਣ ਵਾਲੀਆਂ ਫਿਲਮਾਂ ਦੀਆਂ ਸਕ੍ਰਿਪਟਾਂ ਨੂੰ ਲੈ ਕੇ ਕਾਫੀ ਸੁਚੇਤ ਹੋ ਗਏ ਹਨ। ਇਸ ਦੀ ਵਜ੍ਹਾ ਇਹ ਹੈ ਕਿ ਉਨ੍ਹਾਂ ਦੀਆਂ ਫਿਲਮਾਂ ਲਗਾਤਾਰ ਹਿੱਟ ਹੋ ਰਹੀਆਂ ਹਨ ਅਤੇ ਦਰਸ਼ਕਾਂ ਨੂੰ ਉਨ੍ਹਾਂ ਦੀਆਂ ਫਿਲਮਾਂ ਕਾਫੀ ਪਸੰਦ ਆ ਰਹੀਆਂ ਹਨ। ਇਸ ਕਾਰਨ ਉਹ ਬਿਹਤਰੀਨ ਫਿਲਮਾਂ ਹੀ ਕਰਨਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ 'ਇੱਕਾ' ਦੀ ਸਕ੍ਰਿਪਟ ਨੂੰ ਮੁੜ ਲਿਖਣ ਲਈ ਕਿਹਾ ਹੈ, ਜਿਸ ਦਾ ਨਿਰਦੇਸ਼ਨ ਜਾਗਨ ਕਰ ਰਹੇ ਹਨ, ਜੋ ਏ. ਆਰ. ਮੁਰੂਗਾਦੋਸ ਦੇ ਅਸੀਸਟੈਂਟ ਰਹਿ ਚੁੱਕੇ ਹਨ। ਫਿਲਮ 'ਇੱਕਾ' ਤਾਮਿਲ ਫਿਲਮ 'ਕਥੱਈ' ਦਾ ਰੀਮੇਕ ਹੈ।
ਸੂਤਰਾਂ ਮੁਤਾਬਕ ਅਕਸ਼ੈ ਇਸ ਫਿਲਮ ਦੀ ਸਕ੍ਰਿਪਟ ਨੂੰ ਲੈ ਕੇ ਪੂਰੀ ਤਰ੍ਹਾਂ ਖੁਸ਼ ਨਹੀਂ ਸਨ। ਉਹ ਚਾਹੁੰਦੇ ਹਨ ਕਿ ਸਕ੍ਰਿਪਟ ਨੂੰ ਹੋਰ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਲਿਖਿਆ ਜਾਵੇ ਤਾਂ ਕਿ ਕੋਈ ਕਮੀ ਨਾ ਰਹਿ ਜਾਵੇ।
ਜ਼ਿਕਰਯੋਗ ਹੈ ਕਿ ਅੱਜ-ਕੱਲ੍ਹ ਅਕਸ਼ੈ ਕੁਮਾਰ ਸੁਭਾਸ਼ ਕਪੂਰ ਦੀ ਫਿਲਮ 'ਜੌਲੀ ਐੱਲ. ਐੱਲ. ਬੀ. 2' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਤੋਂ ਬਾਅਦ ਉਹ ਨੀਰਜ਼ ਪਾਂਡੇ ਦੀ ਫਿਲਮ 'ਕਿੱਕ' ਦੀ ਸ਼ੂਟਿੰਗ ਸ਼ੁਰੂ ਕਰਨਗੇ।

Tags: ਅਕਸ਼ੈ ਕੁਮਾਰਸਕ੍ਰਿਪਟਸੁਚੇਤakshay kumarscriptconscious