FacebookTwitterg+Mail

ਅਕਸ਼ੈ ਨੇ ਟਵਿੱਟਰ 'ਤੇ ਰਿਤੇਸ਼ ਨਾਲ ਸਾਂਝੀ ਕੀਤੀ ਤਸਵੀਰ, ਦੇਖ ਤੁਸੀਂ ਵੀ ਜਾਓਗੇ ਹੱਸ-ਹੱਸ ਕੇ ਲੋਟ-ਪੋਟ

    1/2
24 September, 2016 02:19:47 PM
ਨਵੀ ਦਿੱਲੀ— ਬਾਲੀਵੁੱਡ ਦੇ ਖਿਲਾੜੀ ਕੁਮਾਰ ਅਕਸ਼ੈ ਕੁਮਾਰ ਅਤੇ ਰਿਤੇਸ਼ ਦੇਸ਼ਮੁੱਖ ਦੀ ਜੋੜੀ ਕਈ ਫਿਲਮਾਂ ਧੂੰਮ ਮਚਾ ਚੁੱਕੀ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਦੋਵੇਂ ਪਰਦੇ ਦੇ ਪਿੱਛੇ ਵੀ ਕਾਫੀ ਚੰਗੇ ਦੋਸਤ ਹਨ। ਰਿਤੇਸ਼ ਦੀ ਫਿਲਮ 'ਬੈਜ਼ੋਂ' ਇਸੇ ਸ਼ੁੱਕਵਾਰ ਨੂੰ ਰਿਲੀਜ਼ ਹੋਈ ਹੈ। ਬਾਲੀਵੁੱਡ ਦੇ ਸਾਰੇ ਸਿਤਾਰਿਆਂ ਨੇ ਰਿਤੇਸ਼ ਨੂੰ ਫਿਲਮ ਲਈ ਸ਼ੁਭਕਾਮਨਾਵਾਂ ਦਿੱਤੀਆਂ। ਅਕਸ਼ੈ ਨੇ ਵੀ ਟਵਿੱਟਰ 'ਤੇ ਆਪਣੀ ਅਤੇ ਰਿਤੇਸ਼ ਦੀ ਇੱਕ ਤਸਵੀਰ ਸ਼ੇਅਰ ਕੀਤੀ ਜਿਸ 'ਚ ਦੋਵਾਂ ਦੇ ਮਖੌਲੀ ਰੂਪ ਨੂੰ ਦੇਖ ਕੇ ਤੁਹਾਡਾ ਵੀ ਹਾਸਾ ਨਹੀਂ ਰੁੱਕ ਪਾਵੇਗਾ।
ਇਸ ਤਸਵੀਰ 'ਚ ਅਕਸ਼ੈ ਅਤੇ ਰਿਤੇਸ਼ ਨੇ ਵਿੱਗ ਲਗਾਈ ਹੋਈ ਹੈ ਅਤੇ ਉਨ੍ਹਾਂ ਦਾ ਚਿਹਰਾ ਵੀ ਬਹੁਤ ਗੰਭੀਰ ਲੱਗ ਰਿਹਾ ਹੈ। ਜਾਣਕਾਰੀ ਅਨੁਸਾਰ ਅਕਸ਼ੈ ਅਤੇ ਰਿਤੇਸ਼ ਦੀ ਜੋੜੀ ਹੁਣੇ ਜਿਹੇ ਆਈ ਫਿਲਮ 'ਹਾਊਸਫੁੱਲ-3' 'ਚ ਨਜ਼ਰ ਆਈ ਸੀ, ਜਿਸ 'ਚ ਭਰਪੂਰ ਕਾਮੇਡੀ ਦੇਖਣ ਨੂੰ ਮਿਲੀ। ਬਾਕਸ ਆਫਿਸ 'ਤੇ ਵੀ ਇਸ ਫਿਲਮ ਨੇ ਵਧੀਆ ਕਮਾਈ ਕੀਤੀ। ਇਸੇ ਤੋਂ ਬਾਅਦ ਅਕਸ਼ੈ ਕੁਮਾਰ 'ਰੁਸਤਮ' 'ਚ ਨਜ਼ਰ ਆਏ ਸੀ ਅਤੇ ਰਿਤੇਸ਼ ਦੀ ਫਿਲਮ 'ਬੈਜ਼ੋਂ' ਵੀ ਬਾਕਸ ਆਫਿਸ 'ਤੇ ਵਧੀਆ ਕਮਾਈ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਨਰਗਿਸ ਇਸ ਤੋਂ ਪਹਿਲਾ 'ਹਾਊਸਫੁੱਲ-3 'ਚ ਰਿਤੇਸ਼ ਨਾਲ ਕੰਮ ਕਰ ਚੁੱਕੀ ਹੈ ਪਰ ਇਸ ਫਿਲਮ 'ਚ ਉਨ੍ਹਾਂ ਦੀ ਜੋੜੀ ਅਭਿਸ਼ੇਕ ਬਚਨ ਦੇ ਨਾਲ ਸੀ।

Tags: ਅਕਸ਼ੈਰਿਤੇਸ਼ਟਵਿੱਟਰakshayriteishtwitter