FacebookTwitterg+Mail

ਆਖਿਰ ਕਿਉਂ ਨਹੀਂ ਮਿਲੀ ਆਲੀਆ ਨੂੰ ਲੰਡਨ ਦੇ ਬਾਰ 'ਚ ਐਂਟਰੀ

alia bhatt
21 May, 2017 06:45:08 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਨੇ ਬਹੁਤ ਹੀ ਘੱਟ ਸਮੇਂ 'ਚ ਫਿਲਮ ਇੰਡਸਟ੍ਰੀ 'ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਫਿਲਮ 'ਸਟੂਡੈਂਟ ਆਫ ਦਿ ਈਅਰ' ਨਾਲ ਡੈਬਿਊ ਕਰਨ ਵਾਲੀ ਬੀ-ਟਾਊਨ ਦੀ ਇਹ ਅਭਿਨੇਤਰੀ ਆਪਣਾ ਕਾਫੀ ਨਾਂ ਬਣਾ ਚੁੱਕੀ ਹੈ। 24 ਸਾਲ ਦੀ ਆਲੀਆ ਦੇਖਣ 'ਚ ਕਾਫੀ ਮਾਸੂਮ ਲੱਗਦੀ ਹੈ ਅਤੇ ਦੇਖਣ 'ਚ ਕਾਫੀ ਘੱਟ ਉਮਰ ਦੀ ਲੱਗਦੀ ਹੈ।

ਸੂਤਰਾਂ ਮੁਤਾਬਕ ਆਪਣੇ ਇਕ ਇੰਟਰਵਿਊ ਦੌਰਾਨ ਜਦੋਂ ਆਲੀਆ ਤੋਂ ਇਹ ਪੁਛਿਆ ਗਿਆ ਕਿ ਕਦੀ ਉੁਮਰ ਤੋਂ ਘੱਟ ਦਿਖਣ ਦਾ ਖਾਮਿਆਜ਼ਾ ਭੁਗਤਣਾ ਪਿਆ ਹੈ ਤਾਂ ਜਵਾਬ 'ਚ ਆਲੀਆ ਦਾ ਕਹਿਣਾ ਹੈ ਕਿ ਇਕ ਵਾਰ ਲੰਡਨ ਦੇ ਬਾਰ 'ਚ ਗਈ ਸੀ ਪਰ ਉਨ੍ਹਾਂ ਮੇਰੀ ਐਂਟਰੀ ਕਰਨ ਤੋਂ ਮਨ੍ਹਾਂ ਕਰ ਦਿਤਾ ਸੀ। ਮੈਂ ਉਨ੍ਹਾਂ ਨੂੰ ਆਪਣਾ ਆਈ ਕਾਰਡ ਵੀ ਦਿਖਾਇਆ ਸੀ ਪਰ ਉਨ੍ਹਾਂ ਤਾਂ ਵੀ ਮੈਨੂੰ ਅੰਦਰ ਜਾਣ ਦੀ ਮਨਜੂਰੀ ਨਹੀਂ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਤੋਂ ਇਹ ਪੁਛਿਆ ਗਿਆ ਕਿ ਘਰ 'ਚ ਸਭ ਤੋਂ ਛੋਟੇ ਹੋਣ ਦੇ ਫਾਇਦੇ ਹਨ ਜਾਂ ਨੁਕਸਾਨ। ਆਲੀਆ ਦਾ ਕਹਿਣਾ ਹੈ ਕਿ ਛੋਟੇ ਹੋਣ ਕਾਰਨ ਬਹੁਤ ਪਿਆਰ ਮਿਲਦਾ ਹੈ ਪਰ ਮੈਨੂੰ ਇਸ ਗੱਲ ਨਾਲ ਗੁਸਾ ਆਉਂਦਾ ਹੈ ਕਿ ਮੈਨੂੰ ਸਭ ਚੀਜਾਂ ਬਾਰੇ ਸਭ ਤੋਂ ਬਾਅਦ 'ਚ ਪਤਾ ਲੱਗਦਾ ਹੈ।


Tags: Alia Bhatt London Bar Entry Student of the Year ਆਲੀਆ ਭੱਟ ਸਟੂਡੈਂਟ ਆਫ ਦਿ ਈਅਰ