ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਆਲੀਆ ਭੱਟ ਸੁਪਰਹਿੱਟ ਫਿਲਮ 'ਚਾਲਬਾਜ਼' ਦੇ ਰੀਮੇਕ 'ਚ ਕੰਮ ਕਰਦੀ ਨਜ਼ਰ ਆ ਸਕਦੀ ਹੈ। ਚਰਚਾ ਹੈ ਕਿ ਡੇਵਿਡ ਧਵਨ 'ਚਾਲਬਾਜ਼' ਦਾ ਰੀਮੇਕ ਬਣਾਉਣ ਜਾ ਰਹੇ ਹਨ। ਡੇਵਿਡ ਦੀ ਇਸ ਫਿਲਮ 'ਚ ਸ਼੍ਰੀਦੇਵੀ ਵਾਂਗ ਆਲੀਆ ਵੀ ਡਬਲ ਰੋਲ ਕਰ ਸਕਦੀ ਹੈ। ਡੇਵਿਡ ਨੇ ਹੁਣੇ ਜਿਹੇ 'ਜੁੜਵਾ 2' ਬਣਾਈ ਹੈ। ਆਲੀਆ ਨੇ ਕਿਹਾ, 'ਜਦੋਂ ਮੈਂ ਜੁੜਵਾਂ ਸੀਰੀਜ਼ ਦੀ ਅਗਲੀ ਫਿਲਮ 'ਚ ਕੰਮ ਕਰਨ ਲਈ ਡੇਵਿਡ ਕੋਲ ਗਈ ਤਾਂ ਉਨ੍ਹਾਂ ਕਿਹਾ ਕਿ ਤੂੰ 'ਜੁੜਵਾ 3' ਨਹੀਂ ਸਗੋਂ 'ਚਾਲਬਾਜ਼' ਦੇ ਰੀਮੇਕ 'ਚ ਕੰਮ ਕਰਨਾ ਹੈ।
ਸ਼੍ਰੀਦੇਵੀ ਤੋਂ ਜਦੋਂ 'ਚਾਲਬਾਜ਼' ਦੇ ਰੀਮੇਕ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, 'ਜੇਕਰ ਇਸ ਫਿਲਮ ਦਾ ਰੀਮੇਕ ਬਣਾਇਆ ਜਾਂਦਾ ਹੈ ਤਾਂ ਆਲੀਆ ਹੀ ਮੇਰਾ ਰੋਲ ਸਭ ਤੋਂ ਬਿਹਤਰ ਨਿਭਾਅ ਸਕਦੀ ਹੈ।' ਜ਼ਿਕਰਯੋਗ ਹੈ ਕਿ ਸਾਲ 1999 'ਚ ਪ੍ਰਦਰਸ਼ਿਤ ਪੰਕਜ ਪਰਾਸ਼ਰ ਦੇ ਨਿਰਦੇਸ਼ਨ ਵਾਲੀ 'ਚਾਲਬਾਜ਼' 'ਚ ਸ਼੍ਰੀਦੇਵੀ ਤੋਂ ਇਲਾਵਾ ਸੰਨੀ ਦਿਓਲ, ਰਜਨੀਕਾਂਤ, ਅਨੁਪਮ ਖੇਰ ਅਤੇ ਸ਼ਕਤੀ ਕਪੂਰ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਸਨ।