FacebookTwitterg+Mail

ਅੰਮ੍ਰਿਤਾ ਪ੍ਰੀਤਮ ਦਾ ਕਿਰਦਾਰ ਨਿਭਾਏਗੀ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ

alia bhatt
21 April, 2018 09:02:56 AM

ਮੁੰਬਈ(ਬਿਊਰੋ)— ਅਦਾਕਾਰਾ ਆਲੀਆ ਭੱਟ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦਾ ਕਿਰਦਾਰ ਫਿਲਮੀ ਪਰਦੇ 'ਤੇ ਸਾਕਾਰ ਕਰਦੀ ਨਜ਼ਰ ਆ ਸਕਦੀ ਹੈ। ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਸੰਜੇ ਲੀਲਾ ਭੰਸਾਲੀ ਸਾਹਿਰ ਲੁਧਿਆਣਵੀ ਅਤੇ ਅੰਮ੍ਰਿਤਾ ਪ੍ਰੀਤਮ ਦੇ ਜੀਵਨ 'ਤੇ ਫਿਲਮ 'ਗੁਸਤਾਖੀਆਂ' ਬਣਾ ਰਹੇ ਹਨ।
Punjabi Bollywood Tadka
ਸਾਹਿਰ ਲੁਧਿਆਣਵੀ ਦੇ ਕਿਰਦਾਰ ਲਈ ਜਿਥੇ ਅਭਿਸ਼ੇਕ ਬੱਚਨ ਦੇ ਨਾਂ ਦੀ ਚਰਚਾ ਹੈ, ਉਥੇ ਹੀ ਫਿਲਮ ਵਿਚ ਅੰਮ੍ਰਿਤਾ ਦੇ ਕਿਰਦਾਰ ਲਈ ਆਲੀਆ ਭੱਟ ਨੂੰ ਕਾਸਟ ਕੀਤਾ ਜਾ ਸਕਦਾ ਹੈ।
Punjabi Bollywood Tadka
ਕਿਹਾ ਜਾ ਰਿਹਾ ਹੈ ਕਿ ਭੰਸਾਲੀ ਫਿਲਮ ਵਿਚ ਅੰਮ੍ਰਿਤਾ ਦੇ ਕਿਰਦਾਰ ਲਈ ਆਲੀਆ ਨੂੰ ਲੈਣ ਦਾ ਮਨ ਬਣਾ ਰਹੇ ਹਨ। ਫਿਲਮ ਦੀ ਕਹਾਣੀ ਅੰਮ੍ਰਿਤਾ ਪ੍ਰੀਤਮ ਅਤੇ ਸਾਹਿਰ ਲੁਧਿਆਣਵੀ ਦੀ ਪ੍ਰੇਮ ਕਹਾਣੀ 'ਤੇ ਆਧਾਰਿਤ ਹੈ।
Punjabi Bollywood Tadka
ਭੰਸਾਲੀ ਦਾ ਕਹਿਣਾ ਹੈ ਕਿ ਆਲੀਆ ਹੁਣ ਪਹਿਲਾਂ ਨਾਲੋਂ ਕਾਫੀ ਸਿਆਣੀ ਹੋ ਗਈ ਹੈ। ਇਸ ਉਮਰ ਵਿਚ ਅਜਿਹਾ ਕਾਨਫੀਡੈਂਸ ਉਸਦੇ ਆਉਣ ਵਾਲੇ ਸ਼ਾਨਦਾਰ ਕੈਰੀਅਰ ਦੀ ਨੀਂਹ ਰੱਖੇਗਾ। ਉਸ ਦੇ ਨਾਲ ਕੰਮ ਕਰਕੇ ਮੈਨੂੰ ਮਜ਼ਾ ਆਵੇਗਾ।

Punjabi Bollywood Tadka


Tags: Alia BhattRaazi Sahir LudhianviMeghna GulzarSanjay Leela BhansaliAmrita PritamIrrfan KhanFawad Khan

Edited By

Sunita

Sunita is News Editor at Jagbani.