FacebookTwitterg+Mail

'ਰਾਜ਼ੀ' ਦੇ ਇਸ ਸੀਨ ਲਈ ਆਲੀਆ ਨੂੰ 175 ਵਾਰ ਬਦਲਣਾ ਪਿਆ ਆਪਣਾ ਲਹਿੰਗਾ

alia bhatt
04 May, 2018 06:42:11 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਰਾਜ਼ੀ' ਕਰਕੇ ਕਾਫੀ ਚਰਚਾ 'ਚ ਹੈ। ਇਸ ਫਿਲਮ 'ਚ ਆਲੀਆ ਇਕ ਜਾਸੂਸ ਦਾ ਕਿਰਦਾਰ ਨਿਭਾਅ ਰਹੀ ਹੈ। ਇਹ ਜਾਸੂਸ ਪਾਕਿਸਤਾਨੀ ਨੌਜਵਾਨ ਨਾਲ ਵਿਆਹ ਕਰਕੇ ਭਾਰਤੀ ਲਈ ਪਾਕਿਸਤਾਨ 'ਚ ਜਾਸੂਸੀ ਕਰਦੀ ਹੈ। ਹਾਲ ਹੀ 'ਚ ਫਿਲਮ ਦਾ ਗੀਤ 'ਮੁੜ ਕੇ ਦੇਖ ਦਿਲਬਰਾ' ਰਿਲੀਜ਼ ਹੋਇਆ ਹੈ। ਇਸ ਫਿਲਮ 'ਚ ਪਿਤਾ ਅਤੇ ਬੇਟੀ ਦੀ ਭਾਵੁਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਬਾਰੇ ਗੱਲ ਕਰਦੇ ਹੋਏ ਆਲੀਆ ਨੇ ਦੱਸਿਆ ਕਿ ਗੀਤ ਦੀ ਸ਼ੂਟਿੰਗ ਦੌਰਾਨ ਉਸਨੇ ਘੱਟ ਤੋਂ ਘੱਟ ਵਿਦਾਈ ਦੀ ਡਰੈੱਸ ਕਰੀਬ 175 ਤੋਂ ਜ਼ਿਆਦਾ ਵਾਰ ਪਹਿਣੀ ਸੀ।

ਪ੍ਰੋਡਕਸ਼ਨ ਟੀਮ ਦਾ ਹਿੱਸਾ ਰਹੇ ਇਕ ਸ਼ਖਸ ਦਾ ਕਹਿਣਾ ਹੈ ਕਿ ਇਸ ਗੀਤ 'ਚ ਕਸ਼ਮੀਰ ਤੋਂ ਪਾਕਿਸਤਾਨ ਤੱਕ ਦੇ ਸਫਰ ਨੂੰ ਦਿਖਾਇਆ ਗਿਆ ਹੈ, ਜਿਸਨੂੰ ਸ਼ੂਟ ਕਰਨ 'ਚ ਕਈ ਦਿਨ ਲੱਗੇ ਸਨ। ਗੀਤ ਦੇ ਇਸ ਵਿਦਾਈ ਵਾਲੇ ਹਿੱਸੇ ਦੀ ਸ਼ੂਟਿੰਗ ਪਟਿਆਲਾ, ਕਸ਼ਮੀਰ ਵਰਗੇ ਸੂਬਿਆਂ 'ਚ ਕੀਤੀ ਗਈ ਹੈ, ਜਿਸ ਵਜ੍ਹਾ ਆਲੀਆ ਨੂੰ ਵਿਦਾਈ ਦੀ ਡਰੈੱਸ ਵਾਰ-ਵਾਰ ਬਦਲਣੀ ਪੈਂਦੀ ਸੀ।
ਦੱਸਣਯੋਗ ਹੈ ਕਿ 'ਰਾਜ਼ੀ' ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਹੈ ਅਤੇ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹੇਠ ਇਸਨੂੰ ਪ੍ਰੋਡਿਊਸ ਕੀਤਾ ਗਿਆ ਹੈ। ਇਹ ਫਿਲਮ ਹਰਿੰਦਰ ਸਿੱਕਾ ਦੇ ਨਾਵਲ 'ਕਾਲਿੰਗ ਸਹਿਮਤ' 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਇਹ ਫਿਲਮ 11 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Alia Bhatt Vicky Kaushal Raazi Lehnga Dilbaro Bollywood Actress

Edited By

Kapil Kumar

Kapil Kumar is News Editor at Jagbani.