FacebookTwitterg+Mail

ਰਿਲੇਸ਼ਨਸ਼ਿੱਪ ਦੀਆਂ ਖਬਰਾਂ ਵਿਚਕਾਰ ਰਣਬੀਰ ਨੇ ਮਨਾਇਆ ਆਲੀਆ ਦਾ ਜਨਮਦਿਨ, ਮਾਂ ਨੀਤੂ ਆਈ ਨਜ਼ਰ

alia bhatt birthday pics
16 March, 2018 01:03:37 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਐਕਟਿੰਗ ਨਾਲ ਵੱਖਰੀ ਪਛਾਣ ਬਣਾ ਚੁੱਕੀ ਅਦਾਕਾਰਾ ਆਲੀਆ ਭੱਟ ਨੇ ਆਪਣਾ 25ਵਾਂ ਜਨਮਦਿਨ ਪਰਿਵਾਰ ਵਾਲਿਆਂ ਨੂੰ ਛੱਡ ਰਣਵੀਰ ਕਪੂਰ ਦੀ ਮਾਂ ਨਾਲ ਮਨਾਇਆ।

ਇਸ ਜਨਮਦਿਨ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਰਣਬੀਰ-ਆਲੀਆ ਦੇ ਰਿਸ਼ਤੇ ਨੂੰ ਲੈ ਕੇ ਪਹਿਲਾਂ ਤੋਂ ਹੀ ਤਰ੍ਹਾਂ-ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਸਨ, ਅਜਿਹੇ 'ਚ ਇਨ੍ਹਾਂ ਤਸਵੀਰਾਂ ਦੇ ਵਾਇਰਲ ਹੋਣ ਤੋਂ ਬਾਅਦ ਖਬਰਾਂ ਦਾ ਬਾਜ਼ਾਰ ਕਾਫੀ ਗਰਮ ਹੋ ਗਿਆ ਹੈ।

Punjabi Bollywood Tadka

ਦੱਸ ਦੇਈਏ ਕਿ ਆਲੀਆ ਅੱਜਕਲ ਅਯਾਨ ਮੁਖਰਜੀ ਦੀ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ ਲਈ ਬੁਲਗਾਰੀਆ 'ਚ ਹੈ, ਜਿਸ ਕਾਰਨ ਆਲੀਆ ਜਨਮਦਿਨ ਮਨਾਉਣ ਲਈ ਆਪਣੇ ਘਰ ਨਹੀਂ ਜਾ ਸਕੀ।

Punjabi Bollywood Tadka

ਆਲੀਆ ਨੂੰ ਆਪਣੇ ਘਰ ਦੀ ਕਮੀ ਮਹਿਸੂਸ ਨਾ ਹੋਵੇ ਇਸ ਲਈ ਉਨ੍ਹਾਂ ਦੇ ਪਿਆਰੇ ਦੋਸਤ ਅਯਾਨ ਮੁਖਰਜੀ ਤੇ ਰਣਬੀਰ ਕਪੂਰ ਨੇ ਉਨ੍ਹਾਂ ਦੇ ਜਨਮਦਿਨ ਲਈ ਸਰਪ੍ਰਾਈਜ਼ ਪਾਰਟੀ ਦਿੱਤੀ।

Punjabi Bollywood Tadka

ਇਸ ਮੌਕੇ ਰਣਬੀਰ ਕਪੂਰ ਦੀ ਮਾਂ ਨੀਤੂ ਕਪੂਰ ਮੌਜੂਦ ਸੀ। ਨਿਰਦੇਸ਼ਕ ਅਯਾਨ ਮੁਖਰਜੀ ਸਮੇਤ ਟੀਮ ਦੇ ਬਾਕੀ ਲੋਕਾਂ ਨਾਲ ਆਲੀਆ ਨੇ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ।

Punjabi Bollywood Tadka

ਆਲੀਆ ਦੇ ਜਨਮਦਿਨ ਦੀਆਂ ਕੁਝ ਤਸਵੀਰਾਂ ਨੀਤੂ ਕਪੂਰ ਨੇ ਆਪਣੇ ਇੰਸਟਾਗਰਾਮ 'ਤੇ ਵੀ ਪੋਸਟ ਕੀਤੀਆਂ ਹਨ। ਆਲੀਆ ਦੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ— Birthday girl in her own world.

Punjabi Bollywood Tadka
ਜ਼ਿਕਰਯੋਗ ਹੈ ਕਿ 'ਬ੍ਰਹਮਾਸਤਰ' 'ਚ ਆਲੀਆ ਭੱਟ ਤੇ ਰਣਬੀਰ ਕਪੂਰ ਨਾਲ ਅਮਿਤਾਭ ਬੱਚਨ ਵੀ ਨਜ਼ਰ ਆਉਣਗੇ।

Punjabi Bollywood Tadka

ਅਯਾਨ ਮੁਖਰਜੀ ਇਸ ਫਿਲਮ ਨੂੰ ਨਿਰਦੇਸ਼ਤ ਕਰ ਰਹੇ ਹਨ। ਇਹ ਇਕ ਟ੍ਰਾਇਲਾਜੀ ਸੀਰੀਜ਼ ਹੈ, ਜਿਸ ਦਾ ਪਹਿਲਾ ਪਾਰਟ 15 ਅਗਸਤ 2019 ਨੂੰ ਰਿਲੀਜ਼ ਹੋਵੇਗਾ।


Tags: Alia Bhatt Birthday PicsAyan MukerjiBrahmastra Ranbir Kapoor Neetu KapoorInstagram

Edited By

Chanda Verma

Chanda Verma is News Editor at Jagbani.