FacebookTwitterg+Mail

ਇਸ ਫਿਲਮ ਦੀ ਸ਼ੂਟਿੰਗ ਦੌਰਾਨ 14 ਵਾਰ ਬੇਹੋਸ਼ ਹੋਈ ਸੀ ਆਲਿਆ, ਖੁਦ ਕੀਤਾ ਖੁਲਾਸਾ

alia bhatt disclosure
21 October, 2017 05:22:46 PM

ਮੁੰਬਈ(ਬਿਊਰੋ)— ਬਾਲੀਵੁੱਡ ਨਿਰਦੇਸ਼ਕ ਕਰਨ ਜੌਹਰ ਦੀ ਫਿਲਮ 'ਸਟੂਡੈਂਟ ਆਫ ਦਿ ਈਅਰ' ਨੂੰ 19 ਅਕਤੂਬਰ 5 ਸਾਲ ਹੋ ਗਏ ਹਨ। ਕਰਨ ਨੇ ਫਿਲਮ 'ਚ ਤਿੰਨ ਨਵੇਂ ਚਿਹਰੇ ਆਲਿਆ ਭੱਟ, ਵਰੁਣ ਧਵਨ ਤੇ ਸਿਧਾਰਥ ਮਲਹੋਤਰਾ ਨੂੰ ਲਾਂਚ ਕੀਤਾ ਸੀ। ਅੱਜ ਇਹ ਤਿੰਨੇਂ ਸਟਾਰਜ਼ ਇੰਡਸਟਰੀ 'ਚ ਚੰਗੀ ਜਗ੍ਹਾ ਬਣਾ ਚੁੱਕੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਫਿਲਮ ਦੀ ਸ਼ੂਟਿੰਗ ਦੇ ਸਮੇਂ ਆਲਿਆ 14 ਵਾਰ ਬੇਹੋਸ਼ ਹੋ ਚੁੱਕੀ ਹੈ।

Punjabi Bollywood Tadka

ਅਸਲ 'ਚ ਆਲਿਆ ਉਸ ਸਮੇਂ 19 ਸਾਲ ਦੀ ਸੀ। ਖਬਰਾਂ ਮੁਤਾਬਕ ਉਸ ਸਮੇਂ ਉਹ ਸਰਦੀ-ਜੁਖਾਮ ਤੇ ਥਕਾਨ ਤੋਂ ਗੁਜ਼ਰ ਰਹੀ ਸੀ। ਇਸ ਲਈ ਉਹ ਬੇਹੋਸ਼ ਹੋ ਗਈ ਸੀ। ਇਕ ਰਿਐਲਿਟੀ ਸ਼ੋਅ 'ਚ ਉਨ੍ਹਾਂ ਨੇ ਦੱਸਿਆ ਸੀ ਕਿ 'ਇੱਸ਼ਕ ਵਾਲਾ ਲਵ' ਗੀਤ ਦੌਰਾਨ ਉਹ 2 ਵਾਰ ਬੇਹੋਸ਼ ਹੋਈ ਸੀ।

Punjabi Bollywood Tadka

ਕਿਹਾ ਜਾਂਦਾ ਹੈ ਕਿ ਦੋਵੇਂ ਅਜੇ ਵੀ ਰਿਲੇਸ਼ਨ 'ਚ ਹਨ ਪਰ ਕਿਸੇ ਨੇ ਅਜੇ ਤੱਕ ਆਪਣਾ ਰਿਲੇਸ਼ਨ ਆਫੀਸ਼ੀਅਲ ਨਹੀਂ ਕੀਤਾ। '2 ਸਟੇਟਸ' ਦੌਰਾਨ ਆਲਿਆ ਤੇ ਅਰਜੁਨ ਕਪੂਰ ਦੇ ਅਫੇਅਰ ਤੇ 'ਏ ਜੈਂਟਲਮੈਨ' ਦੌਰਾਨ ਸਿਧਾਰਥ ਤੇ ਜੈਕਲੀਨ ਫਰਨਾਂਡੀਜ਼ ਦੇ ਅਫੇਅਰ ਦੀਆਂ ਅਫਵਾਹਾਂ ਵੀ ਖੂਬ ਉੱਡੀਆਂ। 

Punjabi Bollywood Tadka

ਜ਼ਿਕਰਯੋਗ ਹੈ ਕਿ 'ਸਟੂਡੈਂਟ ਆਫ ਦਿ ਈਅਰ' ਦੇ 5 ਸਾਲ ਹੋਣ 'ਤੇ ਕਰਨ ਜੌਹਰ ਨੇ ਟਵੀਟ ਕੀਤਾ— ਇਸ ਫਿਲਮ ਨੇ ਮੈਨੂੰ 3 ਸਾਲਿਡ ਰਿਸ਼ਤੇ ਜ਼ਿੰਦਗੀ ਭਰ ਲਈ ਦਿੱਤੇ ਹਨ। ਆਲਿਆ ਨੇ ਵੀ ਟਵੀਟ ਕਰ ਕੇ ਕਰਨ ਦਾ ਸ਼ੁੱਕਰੀਆ ਅਦਾ ਕੀਤਾ। ਉਨ੍ਹਾਂ ਨੇ ਲਿਖਿਆ— ਲਵ ਯੂ ਕਰਨ, ਮੇਰੇ ਪਾਪਾ ਮੇਰੇ ਦੋਸਤ। ਆਪਣੀ ਕਹਾਣੀ ਦੀ ਇਸ ਤੋਂ ਬਿਹਤਰ ਸ਼ੁਰੂਆਤ ਹੋਰ ਕੋਈ ਨਹੀਂ ਹੋ ਸਕਦੀ ਸੀ।

Punjabi Bollywood Tadka Punjabi Bollywood Tadka


Tags: Alia bhattStudent of yearSidharth MalhotraVarun DhawanKaran JoharBollywood celebrityਕਰਨ ਜੌਹਰ ਆਲਿਆ ਭੱਟ