FacebookTwitterg+Mail

B'Day Special : 'ਬਦਰੀਨਾਥ ਕੀ ਦੁਲਨੀਆ' ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆ ਜਾਣੋ ਕੁਝ ਦਿਲਚਸਪ ਗੱਲਾਂ

    1/15
15 March, 2017 11:44:47 AM
ਮੁੰਬਈ— ਬਾਲੀਵੁੱਡ ਦੀ ਕਿਊਟ ਅਤੇ ਖੂਬਸੂਰਤ ਅਭਿਨੇਤਰੀ ਆਲੀਆ ਭੱਟ ਅੱਜ ਆਪਣਾ 24ਵਾਂ ਜਨਮਦਿਨ ਮਨਾ ਰਹੀ ਹੈ। ਉਹ ਅੱਜ 24 ਸਾਲ ਦੀ ਹੋ ਚੁੱਕੀ ਹੈ। ਉਨ੍ਹਾਂ ਦਾ ਜਨਮ 15 ਮਾਰਚ, 1993 ਨੂੰ ਮੁੰਬਈ 'ਚ ਮਸ਼ਹੂਰ ਬਾਲੀਵੁੱਡ ਨਿਰਮਾਤਾ-ਨਿਰਦੇਸ਼ਕ ਮਹੇਸ਼ ਭੱਟ ਅਤੇ ਸੋਨੀ ਰਾਜਦਾਨ ਦੇ ਘਰ ਹੋਇਆ ਸੀ। ਆਲੀਆ ਵੀ ਦੂਜੀਆਂ ਕੁੜੀਆਂ ਵਾਂਗ ਆਪਣੇ ਪਿਤਾ ਵਰਗਾ ਜੀਵਨਸਾਥੀ ਨਹੀਂ ਚਾਹੁੰਦੀ ਕਿਉਂਕਿ ਉਨ੍ਹਾਂ ਦੇ ਪਿਤਾ ਦੇ ਕਈਆਂ ਨਾਲ ਸੰਬੰਧ ਰਹਿ ਚੁੱਕੇ ਹਨ ਅਤੇ ਉਨ੍ਹਾਂ ਦਾ ਜੀਵਨ ਕਈ ਤਰ੍ਹਾਂ ਦੇ ਵਿਵਾਦਾਂ ਨਾਲ ਭਰਪੂਰ ਰਿਹਾ ਹੈ। ਉਹ ਆਪਣੀ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਜੀਵਨਸਾਥੀ ਚਾਹੁੰਦੀ ਹੈ, ਜੋ ਉਨ੍ਹਾਂ ਦਾ ਪਹਿਲਾਂ ਇਕ ਚੰਗਾ ਦੋਸਤ ਹੋਵੇ ਅਤੇ ਉਨ੍ਹਾਂ ਨੂੰ ਖੁਸ਼ ਰੱਖ ਸਕੇ।
ਜਾਣਕਾਰੀ ਅਨੁਸਾਰ ਆਪਣੀ ਕੈਰੀਅਰ ਦੀ ਪਹਿਲੀ ਫਿਲਮ 'ਸਟੂਡੈਂਟ ਆਫ ਦਿ ਈਅਰ' ਲਈ ਉਨ੍ਹਾਂ ਨੇ ਆਪਣਾ 16 ਕਿਲੋਂ ਤੱਕ ਵਜ਼ਨ ਘਟਾਇਆ ਸੀ। ਉਸ ਸਮੇਂ ਉਨ੍ਹਾਂ ਵਜ਼ਨ 67 ਕਿਲੋਂ ਸੀ। ਇਸ ਕਿਰਦਾਰ ਲਈ ਆਲੀਆ ਤੋਂ ਇਲਾਵਾ 500 ਕੁੜੀਆਂ ਨੇ ਵੀ ਆਡੀਸ਼ਨ ਦਿੱਤੇ ਸਨ। ਅੱਜ ਅਸੀਂ ਤੁਹਾਨੂੰ ਆਲੀਆਂ ਦੇ ਜ਼ਿੰਦਗੀ ਦੇ ਦਿਲਚਸਪ ਤੱਥ ਦੱਸਣ ਜਾ ਰਹੇ ਹਾਂ—
'ਸਟੂਡੈਂਟ ਆਫ ਦਿ ਈਅਰ' ਆਲੀਆ ਦੀ ਪਹਿਲੀ ਫਿਲਮ ਨਹੀਂ ਸੀ। ਇਸ ਤੋਂ ਪਹਿਲਾਂ ਵੀ ਫਿਲਮ 'ਸੰਘਰਸ਼' 'ਚ ਵੀ ਆਲੀਆ ਨੇ ਪ੍ਰਿਟੀ ਜ਼ਿੰਟਾ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ।
ਆਲੀਆ ਨੇ ਆਪਣੀ ਸ਼ੁਰੂਆਤੀ ਪੜਾਈ ਜਮਨਾਬਾਈ ਨਰਸਰੀ ਸਕੂਲ (ਮੁੰਬਈ) ਤੋਂ ਕੀਤੀ ਹੈ। ਉਹ ਪੜਾਈ 'ਚ ਇੰਨੀ ਹੁਸ਼ਿਆਰ ਨਹੀਂ ਸੀ ਪਰ ਦੂਜੀਆਂ ਐਕਟੀਵਿਟੀਜ਼ 'ਚ ਜਿਵੇਂ ਗਾਇਕੀ ਅਤੇ ਡਾਂਸਿੰਗ 'ਚ ਕਾਫੀ ਅੱਗੇ ਰਹਿੰਦੀ ਸੀ।
ਆਲੀਆ ਮਸਾਬਾ ਗੁਪਤਾ ਦੀ ਬਹੁਤ ਨੇੜਲੀ ਦੋਸਤ ਹੈ ਅਤੇ ਉਨ੍ਹਾਂ ਦੀ ਸਹੇਲੀਆਂ ਦੇ ਗਰੁੱਪ ਦਾ ਨਾਂ 'ਸਪਾਈਸ ਗਰਲ' ਹੈ। ਆਲੀਆ ਨੂੰ ਪਾਰਟੀ ਕਰਨਾ ਅਤੇ ਦੋਸਤਾਂ ਨਾਲ ਬਾਹਰ ਜਾਣਾ ਬੇਹੱਦ ਪਸੰਦ ਹੈ।
ਅਦਾਕਾਰੀ ਅਤੇ ਮਸ਼ਹੂਰ ਗਾਇਕਾ ਆਲੀਆ ਭੱਟ ਨੂੰ ਮਸ਼ਹੂਰ ਸੰਗੀਤ ਨਿਰਦੇਸ਼ਕ ਏ.ਆਰ. ਰਹਿਮਾਨ ਨੇ ਵਰਲਡ ਫੇਮਸ ਮਿਊਜ਼ਿਕ ਸਕੂਲ 'ਚ ਟ੍ਰੇਨਿੰਗ ਲੈਣ ਦਾ ਆਫਰ ਵੀ ਦਿੱਤਾ ਸੀ।
ਅਦਾਕਾਰ ਇਮਰਾਨ ਹਾਸ਼ਮੀ ਅਤੇ ਨਿਰਦੇਸ਼ਕ ਮੋਹਿਤ ਸੂਰੀ ਉਨ੍ਹਾਂ ਦੇ ਕਜ਼ਨ ਹਨ। ਆਲੀਆ ਦੀ ਮਾਂ ਅੱਧੀ ਜਰਮਨੀ ਅਤੇ ਅੱਧੀ ਕਸ਼ਮੀਰੀ ਹੈ ਜਦੋਂਕਿ ਆਲੀਆ ਦੇ ਪਿਤਾ ਗੁਜਰਾਤ ਦੇ ਰਹਿਣ ਵਾਲੇ ਹਨ। ਪੂਜਾ ਭੱਟ ਅਤੇ ਰਾਹੁਲ ਭੱਟ ਆਲੀਆ ਦੇ ਮਤਰਏ ਭੈਣ-ਭਰਾ ਹਨ।
ਆਲੀਆ ਆਪਣੀ ਮਾਂ ਦੇ ਵਧੇਰੇ ਨੇੜੇ ਹੈ ਅਤੇ ਉਹ ਆਪਣੇ ਪਿਤਾ ਦੇ ਕਰੀਬ ਉਸ ਸਮੇਂ ਆਈ ਜਦੋਂ ਉਨ੍ਹਾਂ ਨੇ ਫਿਲਮੀ ਕੈਰੀਅਰ ਸ਼ੁਰੂ ਕੀਤਾ ਸੀ।
ਆਲੀਆ ਦੀ ਜ਼ਿੰਦਗੀ 'ਚ ਤਿੰਨ ਲੋਕ ਸਭ ਤੋਂ ਅਹਿਮ ਹਨ, ਜਿਨ੍ਹਾਂ 'ਚੋਂ ਪਹਿਲਾਂ ਨਾਂ ਉਨ੍ਹਾਂ ਦੀ ਮਾਂ ਸੋਨੀ ਰਾਜਦਾਨ ਦਾ ਹੈ, ਦੂਜਾ ਉਨ੍ਹਾਂ ਭੈਣ ਸ਼ਾਹੀਨ ਅਤੇ ਤੀਜਾ ਨਾਂ ਉਨ੍ਹਾਂ ਦੇ ਸਲਾਹਕਾਰ ਅਤੇ ਗਾਡਫਾਦਰ ਬਾਲੀਵੁੱਡ ਫਿਲਮਕਾਰ ਕਰਨ ਜੌਹਰ ਦਾ ਹੈ।
ਗਾਇਕੀ ਅਤੇ ਅਦਾਕਾਰੀ ਤੋਂ ਇਲਾਵਾ ਉਹ ਪੇਂਟਿੰਗ ਦੀ ਵੀ ਬਹੁਤ ਸ਼ੌਕੀਨ ਹੈ। ਉਨ੍ਹਾਂ ਨੂੰ ਚਾਰਕੋਲ ਪੇਂਟਿੰਗ ਕਰਨੀ ਬੇਹੱਦ ਪਸੰਦ ਹੈ।
ਆਲੀਆ ਚੰਗੀ ਨੀਂਦ ਨੂੰ ਆਪਣਾ ਬਿਊਟੀ ਸਿਕ੍ਰੇਟ ਮੰਨਦੀ ਹੈ। ਉਹ ਸਵੇਰੇ ਛੇਤੀ ਉੱਠਣਾ ਪਸੰਦ ਕਰਦੀ ਹੈ।
ਆਲੀਆ ਨੂੰ ਫ੍ਰੈਂਚ ਫ੍ਰਾਈਜ਼ ਬੇਹੱਦ ਪਸੰਦ ਹੈ ਅਤੇ ਉਹ ਦਿਨ 'ਚ ਕਿਸੇ ਵੀ ਸਮੇਂ ਇਨ੍ਹਾਂ ਨੂੰ ਖਾ ਸਕਦੀ ਹੈ।
ਆਲੀਆ ਨੂੰ ਗ੍ਰੀਨ-ਟੀ ਦੇ ਨਾਲ ਮੁੰਗਫਲੀ ਖਾਣੀ ਪਸੰਦ ਹੈ। ਮੂੰਗਦਾਲ ਦਾ ਹਲਵਾ ਵੀ ਆਲੀਆ ਨੂੰ ਬੇਹੱਦ ਪਸੰਦ ਹੈ।
'ਸਟੂਡੈਂਟ ਆਫ ਦਿ ਈਅਰ' ਦੀ ਸ਼ੂਟਿੰਗ ਦਾ ਪਹਿਲਾਂ ਦਿਨ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਧ ਯਾਦਗਾਰ ਦਿਨ ਸੀ।
ਭਾਰਤ 'ਚ ਆਲੀਆ ਦੀ ਸਭ ਤੋਂ ਪਸੰਦੀਦਾ ਜਗ੍ਹਾ ਹਿਮਾਚਲ ਪ੍ਰਦੇਸ਼ ਹੈ। ਆਲੀਆ ਲਵ ਕਮ ਅਰੇਂਜ ਮੈਰਿਜ਼ ਕਰਨਾ ਚਾਹੁੰਦੀ ਹੈ। ਆਲੀਆ ਦਾ ਸਫਲਤਾ ਦਾ ਮੰਤਰ ਕੰਮ, ਕੰਮ ਸਿਰਫ ਕੰਮ ਹੈ।

Tags: Alia BhattbirthdayBadrinath Ki Dulhaniaਆਲੀਆ ਭੱਟਜਨਮਦਿਨਬਦਰੀਨਾਥ ਕੀ ਦੁਲਨੀਆ