FacebookTwitterg+Mail

ਆਲੀਆ ਸਿਰ ਮੁੜ ਚੜ੍ਹਿਆ ਕਰੀਨਾ ਦਾ ਜਾਦੂ, ਇਸ ਵਾਰ ਕੀਤਾ ਕੁਝ ਅਜਿਹਾ

alia bhatt in kareena kapoor dress
17 January, 2017 07:28:12 PM
ਮੁੰਬਈ— ਫਿਲਮ ਅਭਿਨੇਤਰੀ ਆਲੀਆ ਭੱਟ, ਕਰੀਨਾ ਕਪੂਰ ਨੂੰ ਕਿੰਨਾ ਪਸੰਦ ਕਰਦੀ ਹੈ, ਇਹ ਤਾਂ ਸਾਰੇ ਜਾਣਦੇ ਹਨ ਪਰ ਆਲੀਆ ਦੀ ਇਹ ਕਰੀਨਾ ਵਾਲੀ ਦੀਵਾਨਗੀ ਦੀ ਹੱਦ ਉਦੋਂ ਵੱਧ ਗਈ, ਜਦੋਂ ਇਕ ਐਵਾਰਡ ਸਮਾਰੋਹ ਦੌਰਾਨ ਆਲੀਆ ਨੇ ਕਰੀਨਾ ਕਪੂਰ ਨੂੰ ਟ੍ਰਿਬਿਊਟ ਦੇਣਾ ਸੀ। ਆਲੀਆ ਨੇ ਕਰੀਨਾ ਦੀ ਫਿਲਮ 'ਜਬ ਵੀ ਮੈੱਟ' ਦੇ ਗੀਤ 'ਯੇ ਇਸ਼ਕ ਹਾਏ' 'ਤੇ ਡਾਂਸ ਕੀਤਾ।
ਸਿਰਫ ਇੰਨਾ ਹੀ ਨਹੀਂ, ਕਰੀਨਾ ਨੇ ਇਸ ਗੀਤ 'ਚ ਜਿਹੜੀ ਡਰੈੱਸ ਪਹਿਨੀ ਸੀ, ਆਲੀਆ ਨੇ ਵੀ ਉਹੀ ਡਰੈੱਸ ਪਹਿਨ ਰੱਖੀ ਸੀ। ਪੇਸ਼ਕਾਰੀ ਤੋਂ ਬਾਅਦ ਵੀ ਆਲੀਆ ਦਾ ਦਿਲ ਜਦੋਂ ਨਹੀਂ ਭਰਿਆ ਤਾਂ ਆਲੀਆ ਇਸ ਡਰੈੱਸ 'ਚ ਗੋਲ ਚੱਕਰ ਲਗਾਉਂਦੀ ਦਿਖੀ ਤੇ ਇਸ ਪਲ ਨੂੰ ਕੈਦ ਕੀਤਾ ਉਨ੍ਹਾਂ ਦੇ ਦੋਸਤ ਤੇ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ। ਮਨੀਸ਼ ਨੇ ਆਲੀਆ ਦੀ ਇਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਆਲੀਆ ਖੁਦ ਨੂੰ ਕਰੀਨਾ ਕਪੂਰ ਸਮਝ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

Tags: ਆਲੀਆ ਭੱਟ Alia Bhatt ਕਰੀਨਾ ਕਪੂਰ Kareena Kapoor