FacebookTwitterg+Mail

...ਤਾਂ ਇਸ ਕਾਰਨ ਆਲਿਆ ਨੇ ਠੁਕਰਾਈ ਰੋਹਿਤ ਸ਼ੈਟੀ ਦੀ 'ਗੋਲਮਾਲ-4'

alia bhatt out from golmaal 4
29 September, 2016 09:21:25 AM
ਮੁੰਬਈ— ਕੁਝ ਸਮੇਂ ਪਹਿਲਾਂ ਆਲਿਆ ਬਾਰੇ ਅਜਿਹੀਆਂ ਖਬਰਾਂ ਚਰਚਾ 'ਚ ਬਣੀਆਂ ਹੋਈਆਂ ਸਨ ਕਿ ਉਹ ਰੋਹਿਤ ਸ਼ੈਟੀ ਦੀ 'ਗੋਲਮਾਲ' ਸੀਰੀਜ਼ ਦੀ ਅਗਲੀ ਫਿਲਮ 'ਚ ਨਜ਼ਰ ਆਵੇਗੀ ਪਰ ਰਿਪੋਰਟ ਮੁਤਾਬਕ ਆਲਿਆ ਨੇ ਇਹ ਫਿਲਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਚਾਨਕ ਆਲਿਆ ਨੇ ਕਹਿ ਦਿੱਤਾ ਕਿ ਉਨ੍ਹਾਂ ਕੋਲ ਇਸ ਫਿਲਮ ਲਈ ਡੇਟਸ ਹੀ ਨਹੀਂ ਹਨ। ਕਰੀਨਾ ਦੀ ਜਗ੍ਹਾ ਆਲਿਆ ਹੀ ਰੋਹਿਤ ਦੀ ਪਹਿਲੀ ਪਸੰਦ ਸੀ ਪਰ ਹੁਣ ਅਚਾਨਕ ਅਜਿਹਾ ਕੀ ਹੋਇਆ ਕਿ ਆਲਿਆ ਨੇ ਇਸ ਫਿਲਮ ਨੂੰ ਕਰਨ ਤੋਂ ਆਪਣੇ ਹੱਥ ਪਿੱਛੇ ਖਿੱਚ ਲਏ।
ਜ਼ਿਕਰਯੋਗ ਹੈ ਕਿ ਕਰਨ ਜੌਹਰ ਅਤੇ ਅਜੇ ਦੇਵਗਣ ਵਿਚਕਾਰ ਵਧਦੇ ਤਣਾਅ ਕਾਰਨ ਆਲਿਆ ਨੇ ਇਹ ਕਦਮ ਚੁੱਕਿਆ ਹੈ। ਜ਼ਾਹਿਰ ਜਿਹੀ ਗੱਲ ਹੈ ਕਿ ਆਲਿਆ ਫਿਲਮਕਾਰ ਕਰਨ ਨੂੰ ਆਪਣਾ ਮੇਂਟਰ ਮੰਨਦੀ ਹੈ ਅਤੇ ਉਹ ਉਸ ਨੂੰ ਨਾਰਾਜ਼ ਨਹੀਂ ਕਰਨਾ ਚਾਹਵੇਗੀ, ਕਿਉਂਕਿ ਕਰਨ ਨੇ ਹੀ ਆਲਿਆ ਨੂੰ ਬਾਲੀਵੁੱਡ 'ਚ ਲਾਂਚ ਕੀਤਾ ਹੈ ਪਰ ਇਸ ਬਾਰੇ ਆਲਿਆ ਨੇ ਕੋਈ ਹੋਰ ਵਜ੍ਹਾ ਦੱਸੀ ਹੈ। ਉਨ੍ਹਾਂ ਕਿਹਾ ਕਿ ਉਹ 'ਬਦਰੀਨਾਥ ਕੀ ਦੁਲਹਨੀਆਂ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ ਅਤੇ ਉਨ੍ਹਾਂ ਕੋਲ 'ਗੋਲਮਾਲ-4' ਲਈ ਬਿਲਕੁਲ ਵੀ ਸਮਾਂ ਨਹੀਂ ਹੈ।

Tags: ਆਲਿਆ ਭੱਟਠੁਕਰਾਈਗੋਲਮਾਲ 4alia bhattoutgolmaal 4