FacebookTwitterg+Mail

ਆਲੀਆ ਨੇ ਸਿਧਾਰਥ ਬਾਰੇ ਦਿੱਤਾ ਅਜਿਹਾ ਬਿਆਨ ਕਿ ਸੁਣ ਤੁਸੀਂ ਵੀ ਹੋ ਜਾਓਗ ਹੈਰਾਨ!

    1/5
15 August, 2016 10:10:30 AM

ਮੁੰਬਈ— ਅੱਜਕੱਲ ਦੀ ਨੌਜਵਾਨ ਪੀੜ੍ਹੀ 'ਚ ਬਾਲੀਵੁੱਡ ਅਭਿਨੇਤਰੀਆਂ 'ਚ ਆਲੀਆ ਭੱਟ ਆਪਣੀ ਚੁਆਈਸ ਆਫ ਫਿਲਮਸ, ਸਟਾਈਲ ਸਟੇਟਮੈਂਟ ਅਤੇ ਆਪਣੇ ਡ੍ਰੈਸਿੰਗ ਸੈਂਸ ਨੂੰ ਲੈ ਕੇ ਕਾਫੀ ਮਸ਼ਹੂਰ ਹਨ। ਬਾਲੀਵੁੱਡ ਦੇ ਅਭਿਨੇਤਾਵਾਂ ਦੀ ਜੇਕਰ ਗੱਲ ਕਰੀਏ ਤਾਂ ਸਿਧਾਰਥ ਮਲਹੋਤਰਾ ਨਾਲ ਆਲੀਆ ਦੀ ਕੁਝ ਵਧੇਰੇ ਹੀ ਨੇੜਤਾ ਹੈ। ਇਹ ਦੋਵੇਂ ਅਕਸਰ ਕਈ ਥਾਵਾਂ 'ਤੇ ਇਕੱਠੇ ਦੇਖੇ ਜਾ ਚੁੱਕੇ ਹਨ, ਜਦਕਿ ਇਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਕਦੀ ਸਵੀਕਾਰ ਨਹੀਂ ਪਰ ਇਕ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਆਲੀਆ ਨੇ ਕੁਝ ਅਜਿਹਾ ਕਹਿ ਦਿੱਤਾ, ਜਿਸ ਨਾਲ ਇਹ ਸਿੱਧ ਹੁੰਦਾ ਹੈ ਕਿ ਉਹ ਸਿਧਾਰਥ ਨੂੰ ਕਿੰਨਾ ਪਸੰਦ ਕਰਦੀ ਹੈ।
ਅਸਲ 'ਚ ਉਨ੍ਹਾਂ ਤੋਂ ਇਕ ਸਵਾਲ ਪੁੱਛਿਆ ਗਿਆ ਕਿ ਜੇਕਰ ਉਹ ਧਰਤੀ ਦੀ ਆਖਰੀ ਮਹਿਲਾ ਹੋਵੇ ਤਾਂ ਇਕ ਨਵੀਂ ਸੱਭਿਅਤਾ ਸ਼ੁਰੂ ਕਰਨ ਲਈ ਉਹ ਰਣਵੀਰ ਸਿੰਘ, ਸਿਧਾਰਥ ਮਲਹੋਤਰਾ, ਵਰੁਣ ਧਵਨ, ਸ਼ਾਹਿਦ ਕਪੂਰ ਅਤੇ ਰਣਬੀਰ ਕਪੂਰ 'ਚੋਂ ਕਿਸ ਨੂੰ ਚੁਣੇਗੀ? ਇਸ ਦੇ ਜਵਾਬ 'ਚ ਆਲੀਆ ਨੇ ਝੱਟ ਸਿਧਾਰਥ ਦਾ ਨਾਂ ਲੈ ਲਿਆ।
ਜ਼ਿਕਰਯੋਗ ਹੈ ਕਿ ਫਿਲਹਾਲ ਆਲੀਆ ਅਮਰੀਕਾ 'ਚ ਹੋ ਰਹੇ 'ਡ੍ਰੀਮ ਟੀਮ ਟੂਰ' 'ਚ ਭਾਗ ਲੈ ਰਹੀ ਹੈ। ਇਸ ਤੋਂ ਬਾਅਦ ਉਹ ਵਰੁਣ ਧਵਨ ਨਾਲ ਧਰਮਾ ਪ੍ਰੋਡਕਸ਼ਨ ਦੀ ਫਿਲਮ 'ਸ਼ੁੱਧੀ' 'ਚ ਨਜ਼ਰ ਆਵੇਗੀ।


Tags: ਆਲੀਆਸਿਧਾਰਥਬੱਚਾaliasidharthbaby