FacebookTwitterg+Mail

ਇਹ ਹੈ ਅਲਕਾ ਯਾਗਨਿਕ ਦੀ ਬੇਟੀ, ਪਾਰਟੀਆਂ 'ਚ ਹੁੱਕਾ-ਸ਼ਰਾਬ ਪੀਂਦੀ ਆਉਂਦੀ ਹੈ ਨਜ਼ਰ (ਦੇਖੋ ਤਸਵੀਰਾਂ)

    1/13
20 March, 2017 03:58:32 PM
ਮੁੰਬਈ— 90 ਦੇ ਦਹਾਕੇ ਦੀ ਮਸ਼ਹੂਰ ਗਾਇਕਾ ਅਲਕਾ ਯਾਗਨਿਕ 51 ਸਾਲ ਦੀ ਹੋ ਗਈ ਹੈ। 20 ਮਾਰਚ 1966 ਨੂੰ ਕੋਲਕਾਤਾ 'ਚ ਜਨਮੀ ਅਲਕਾ ਨੇ 6 ਸਾਲ ਦੀ ਉਮਰ 'ਚ ਆਕਾਸ਼ਵਾਣੀ ਲਈ ਗਾਉਣਾ ਸ਼ੁਰੂ ਕਰ ਦਿੱਤਾ ਸੀ। ਪਲੇਅਬੈਕ ਸਿੰਗਿੰਗ ਲਈ 7 ਫਿਲਮਫੇਅਰ ਤੇ 2 ਨੈਸ਼ਨਲ ਐਵਾਰਡ ਜਿੱਤ ਚੁੱਕੀ ਅਲਕਾ ਨੇ ਸਾਲ 1989 'ਚ ਨੀਰਜ ਕਪੂਰ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦੀ ਇਕ ਬੇਟੀ ਹੈ, ਜਿਸ ਦਾ ਨਾਂ ਸਾਇਸ਼ਾ ਕਪੂਰ ਹੈ।
27 ਸਾਲਾ ਸਾਇਸ਼ਾ ਅੰਧੇਰੀ ਸਥਿਤ ਰੈਸਟੋਰੈਂਟ ਬੋਵੇਡਾ ਬ੍ਰਿਸਤਰੋ ਦੀ ਸਹਿ-ਮਾਲਕਣ ਹੈ। ਉਹ ਇਸ ਰੈਸਟੋਰੈਂਟ ਨੂੰ ਆਪਣੇ ਦੋ ਬਚਪਨ ਦੇ ਦੋਸਤਾਂ ਨਾਲ ਚਲਾਉਂਦੀ ਹੈ। ਉਸ ਨੇ ਲੰਡਨ ਸਕੂਲ ਆਫ ਮਾਰਕੀਟਿੰਗ ਤੋਂ ਐੱਮ. ਬੀ. ਏ. ਕੀਤੀ ਹੈ। ਉਹ ਕਈ ਹੋਟਲ ਮੈਨੇਜਮੈਂਟ ਕੰਪਨੀਆਂ ਨਾਲ ਜੁੜ ਚੁੱਕੀ ਹੈ। ਦੱਸਣਯੋਗ ਹੈ ਕਿ ਗਲੈਮਰ ਦੀ ਦੁਨੀਆ ਨਾਲ ਜੁੜੇ ਰਹਿਣ ਦੇ ਬਾਵਜੂਦ ਸਾਇਸ਼ਾ ਨੇ ਇਸ 'ਚ ਕਰੀਅਰ ਨਹੀਂ ਬਣਾਇਆ।
ਉਸ ਨੇ ਫਿਲਮ ਸਕੂਲ 'ਚ ਦਾਖਲਾ ਲਿਆ ਪਰ ਛੇਤੀ ਹੀ ਉਸ ਨੂੰ ਸਮਝ ਆ ਗਈ ਕਿ ਉਹ ਅਦਾਕਾਰੀ ਨੂੰ ਆਪਣਾ ਕਰੀਅਰ ਨਹੀਂ ਬਣਾ ਸਕਦੀ। ਉਸ ਨੇ ਮਾਂ ਦੀ ਰਾਹ 'ਤੇ ਚੱਲਦਿਆਂ ਗਾਇਕੀ 'ਚ ਵੀ ਟ੍ਰੇਨਿੰਗ ਲਈ ਪਰ ਇਕ ਦਿਨ ਦੀ ਟ੍ਰੇਨਿੰਗ ਤੋਂ ਬਾਅਦ ਇਸ ਨੂੰ ਵੀ ਛੱਡ ਦਿੱਤਾ। ਅਲਕਾ ਨੇ ਵੀ ਬੇਟੀ ਨੂੰ ਮਨ ਮੁਤਾਬਕ ਕਰੀਅਰ ਚੁਣਨ ਲਈ ਪ੍ਰੇਰਿਤ ਕੀਤਾ। ਫਿਲਹਾਲ ਉਹ ਮੁੰਬਈ 'ਚ ਹੋਟਲ ਮੈਨੇਜਮੈਂਟ ਫੀਲਡ ਨਾਲ ਜੁੜੀ ਹੋਈ ਹੈ।
ਬਾਕੀ ਸਿਤਾਰਿਆਂ ਦੇ ਬੱਚਿਆਂ ਵਾਂਗ ਸਾਇਸ਼ਾ ਵੀ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਹੈ। ਉਸ ਨੇ ਇੰਸਟਾਗ੍ਰਾਮ 'ਤੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਤੋਂ ਬਾਅਦ ਇਲਾਵਾ ਪਾਰਟੀ ਕਰਨ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕੁਝ ਤਸਵੀਰਾਂ 'ਚ ਉਹ ਹੁੱਕਾ ਤੇ ਸ਼ਰਾਬ ਪੀਂਦੀ ਦਿਖਾਈ ਦੇ ਰਹੀ ਹੈ।

Tags: Alka Yagnik Daughter Syesha Kapoor ਅਲਕਾ ਯਾਗਨਿਕ ਸਾਇਸ਼ਾ ਕਪੂਰ