FacebookTwitterg+Mail

ਅੱਲੂ ਅਰਜੁਨ ਦੀ ਤੇਲਗੂ ਫਿਲਮ 'ਡੀ. ਜੇ.' ਨੇ ਪਹਿਲੇ ਦਿਨ ਕੀਤੀ 33 ਕਰੋੜ ਦੀ ਕਮਾਈ

allu arjun
25 June, 2017 04:46:34 PM

ਚੇਨਈ— ਅੱਲੂ ਅਰਜੁਨ ਸਟਾਰਰ ਐਕਸ਼ਨ ਨਾਲ ਭਰਪੂਰ ਤੇਲਗੂ ਫਿਲਮ 'ਦੁਵਦਾ ਜਗਨਾਧਮ' (ਡੀ. ਜੇ.) ਦੇ ਨਿਰਮਾਤਾਵਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਫਿਲਮ ਨੇ ਦੁਨੀਆ ਭਰ 'ਚ ਰਿਲੀਜ਼ ਦੇ ਪਹਿਲੇ ਦਿਨ 33 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਕ ਬਿਆਨ ਮੁਤਾਬਕ ਇਹ ਅੱਲੂ ਅਰਜੁਨ ਦੀ ਸ਼ਾਨਦਾਰ ਸ਼ੁਰੂਆਤ ਕਰਨ ਵਾਲੀਆਂ ਫਿਲਮਾਂ 'ਚੋਂ ਇਕ ਹੈ। ਸੋਮਵਾਰ ਨੂੰ ਛੁੱਟੀ ਹੋਣ ਕਾਰਨ ਚਾਰ ਦਿਨ ਦੇ ਵੀਕੈਂਡ 'ਚ ਫਿਲਮ ਦੇ ਚੰਗੀ ਕਮਾਈ ਕਰਨ ਦੀ ਉਮੀਦ ਹੈ।
ਫਿਲਮ 'ਚ ਪੂਜਾ ਹੇਗੜੇ, ਰਾਵ ਰਮੇਸ਼, ਸੁੱਬਾਰਾਜ ਤੇ ਮੁਰਲੀ ਸ਼ਰਮਾ ਵੀ ਹਨ। ਫਿਲਮ ਦੇ ਗੀਤਾਂ ਨੂੰ ਦੇਵੀ ਸ਼੍ਰੀ ਪ੍ਰਸਾਦ ਨੇ ਆਪਣੇ ਸੰਗੀਤ ਨਾਲ ਸਜਾਇਆ ਹੈ। ਨਿਰਮਾਤਾ ਦਿਲ ਰਾਜੂ ਨਾਲ ਅਰਜੁਨ ਦੀ ਇਹ ਤੀਜੀ ਹਿੱਟ ਫਿਲਮ ਹੈ। ਦੋਵੇਂ ਇਸ ਤੋਂ ਪਹਿਲਾਂ 'ਆਰਿਆ' ਤੇ 'ਪਾਰੁਗੂ' 'ਚ ਇਕੱਠੇ ਕੰਮ ਕਰ ਚੁੱਕੇ ਹਨ।


Tags: Allu Arjun Duvvada Jagannadham Pooja Hegde ਅੱਲੂ ਅਰਜੁਨ ਪੂਜਾ ਹੇਗੜੇ ਦੁਵਦਾ ਜਗਨਾਧਮ