FacebookTwitterg+Mail

ਅਲਵੀਰਾ ਭਰਾ ਸਲਮਾਨ 'ਤੇ ਹਰ ਆਉਣ ਵਾਲੀ ਮੁਸੀਬਤ ਦਾ ਸਾਹਮਣਾ ਕਰਨ ਲਈ ਰਹਿੰਦੀ ਹੈ ਤਿਆਰ!

alvira brother is ready to face the upcoming trouble on salman
18 January, 2017 08:29:49 PM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਹਿਰਨ ਸ਼ਿਕਾਰ ਨਾਲ ਜੁੜੇ 18 ਸਾਲ ਪੁਰਾਣੇ ਆਰਮਜ਼ ਐਕਟ ਮਾਮਲੇ ਦਾ ਅੱਜ ਫੈਸਲਾ ਹੋਵੇਗਾ। ਸਲਮਾਨ ਦੀ ਭੈਣ ਅਲਵੀਰਾ ਤਿੰਨਾਂ ਖਾਨ ਭਰਾਵਾਂ 'ਚ ਸਭ ਤੋਂ ਛੋਟੀ ਅਤੇ ਸਾਰਿਆਂ ਦੀ ਲਾਡਲੀ ਹੈ। ਅਲਵੀਰਾ ਦਾ ਵਿਆਹ ਬਾਲੀਵੁੱਡ ਅਭਿਨੇਤਾ ਅਤੇ ਨਿਰਦੇਸ਼ਕ ਅਤੁਲ ਅਗਨੀਹੋਤਰੀ ਨਾਲ ਹੋਇਆ ਹੈ। ਅਲਵੀਰਾ 'ਬਾਡੀਗਾਰਡ' ਫਿਲਮ ਨੂੰ ਪ੍ਰੋਡਿਊਸ ਵੀ ਕਰ ਚੁੱਕੀ ਹੈ ਅਤੇ ਇਕ ਫੈਸ਼ਨ ਡਿਜ਼ਾਈਨਰ ਵੀ ਹੈ। ਸਲਮਾਨ ਖਾਨ ਨੂੰ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਅਲਵੀਰਾ ਹਮੇਸ਼ਾ ਉਸ ਨਾਲ ਖੜੀ ਰਹਿੰਦੀ ਹੈ। ਸਲਮਾਨ ਦੇ ਆਰਮਜ਼ ਐਕਟ ਕੇਸ 'ਚ ਵੀ ਉਹ ਹਮੇਸ਼ਾ ਹੀ ਭਰਾ ਸਲਮਾਨ ਨਾਲ ਹੀ ਨਜ਼ਰ ਆਈ ਹੈ। ਜੋਧਪੁਰ ਮਾਮਲੇ ਦੀ ਹਰ ਪੇਸ਼ੀ ਤੋਂ ਪਹਿਲਾਂ ਅਲਵੀਰਾ ਹੀ ਵਕੀਲ ਹਸਤੀਮਲ ਸਾਰਸਵਤ ਨਾਲ ਗੱਲਬਾਤ ਕਰਦੀ। ਅਲਵੀਰਾ ਸਲਮਾਨ ਲਈ ਕਈ ਵਾਰ ਆਪਣੇ ਪਰਿਵਾਰ ਦੇ ਜ਼ਰੂਰੀ ਕੰਮ ਛੱਡ ਕੇ ਅੱਗੇ ਆਉਂਦੀ ਹੈ। ਕਈ ਵਾਰ ਅਲਵੀਰਾ ਲੋੜ ਪੈਣ 'ਤੇ ਮੁੰਬਈ ਦੇ ਵਕੀਲਾਂ ਨੂੰ ਜੋਧਪੁਰ ਵੀ ਲੈ ਕੇ ਜਾਂਦੀ ਰਹੀ ਹੈ।
ਜ਼ਿਕਰਯੋਗ ਹੈ ਕਿ ਸਲਮਾਨ ਖਾਨ ਨੂੰ ਜਦੋਂ ਜੇਲ੍ਹ ਦੀ ਸਜ਼ਾ ਹੋਈ ਸੀ ਤਾਂ ਪੂਰਾ ਪਰਿਵਾਰ ਜੋਧਪੁਰ ਆਇਆ ਸੀ ਪਰ ਇਕ-ਦੋ ਦਿਨ ਬਾਅਦ ਸਾਰੇ ਮੁੰਬਈ ਵਾਪਸ ਪਰਤ ਗਏ ਸੀ। ਉਸ ਸਮੇਂ ਅਲਵੀਰਾ ਜੋਧਪੁਰ 'ਚ ਹੀ ਰਹੀ ਸੀ। 6 ਦਿਨਾਂ ਬਾਅਦ ਜਦੋਂ ਸਲਮਾਨ ਜੇਲ੍ਹ ਤੋਂ ਬਾਹਰ ਆਇਆ ਤਾਂ ਅਲਵੀਰਾ ਉਸ ਨਾਲ ਮੁੰਬਈ ਪਰਤੀ ਸੀ। ਹਮੇਸ਼ਾ ਹੀ ਖਾਨ ਪਰਿਵਾਰ ਹਰ ਮੁਸੀਬਤ 'ਚ ਇਕ-ਦੂਜੇ ਨਾਲ ਖੜਾ ਰਹਿੰਦਾ ਹੈ ਪਰ ਸਲਮਾਨ ਦੀ ਭੈਣ ਅਲਵੀਰਾ ਪੇਸ਼ੀ ਦੇ ਸਮੇਂ ਉੁਸ ਨਾਲ ਪਰਛਾਵਾਂ ਬਣ ਕੇ ਨਾਲ ਖੜੀ ਰਹਿੰਦੀ ਹੈ। ਇਸ ਵਾਰ ਵੀ ਜਦੋਂ ਸਲਮਾਨ ਜੋਧਪੁਰ ਪਹੁੰਚੇ ਤਾਂ ਅਲਵੀਰਾ ਉਸ ਨਾਲ ਮੌਜੂਦ ਸੀ।


Tags: ਸਲਮਾਨ ਖਾਨਅਲਵੀਰਾਆਰਮਜ਼ ਐਕਟ ਮਾਮਲੇSalman Khan alvira Arms Act case