FacebookTwitterg+Mail

ਦੀਪਿਕਾ ਦੀ ਹਮਸ਼ਕਲ ਹੈ ਇਹ ਅਦਾਕਾਰਾ, ਕਿਉਂ ਮਿਲਦੀ ਸੀ ਜਾਨੋਂ ਮਾਰਨ ਦੀ ਧਮਕੀ ਖੁਦ ਦੱਸਿਆ ਸੱਚ

amala paul happy birthday
26 October, 2017 01:41:45 PM

ਮੁੰਬਈ(ਬਿਊਰੋ)— ਦੱਖਣ ਦੀ ਮਸ਼ਹੂਰ ਅਦਾਕਾਰਾ ਅਮਾਲਾ ਪਾਲ ਨੂੰ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਹਮਸ਼ਕਲ ਆਖਿਆ ਜਾਂਦਾ ਹੈ। ਉਹ 26 ਸਾਲ ਦੀ ਹੋ ਗਈ ਹੈ। ਉਸ ਦਾ ਜਨਮ 26 ਅਕਤੂਬਰ 1991 ਨੂੰ ਕੇਰਲ 'ਚ ਹੋਇਆ। ਕਈ ਮੌਕਿਆਂ 'ਤੇ ਦੋਹਾਂ ਦਾ ਲੁੱਕ ਕਾਫੀ ਹੱਦ ਤੱਕ ਇਕ-ਦੂਜੇ ਨਾਲ ਮਿਲਦਾ ਨਜ਼ਰ ਆਇਆ।

Punjabi Bollywood Tadka

ਸੋਸ਼ਲ ਮੀਡੀਆ 'ਤੇ ਵੀ ਅਕਸਰ ਲੋਕ ਦੋਹਾਂ ਦੇ ਲੁੱਕ ਨੂੰ ਲੈ ਕੇ ਗੱਲਾਂ ਕਰਦੇ ਰਹਿੰਦੇ ਹਨ। ਹਾਲਾਂਕਿ ਫਿਲਮਫੇਅਰ ਮੈਗਜ਼ੀਨ ਨੂੰ ਦਿੱਤੇ ਗਏ ਇੰਟਰਵਿਊ 'ਚ ਅਮਾਲਾ ਨੇ ਕਿਹਾ ਸੀ ਕਿ, ''ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਲੋਕ ਮੇਰੀ ਤੁਲਨਾ ਦੀਪਿਕਾ ਨਾਲ ਕਰਦੇ ਹਨ।

Punjabi Bollywood Tadka

ਉਂਝ ਮੈਨੂੰ ਲੱਗਦਾ ਹੈ ਕਿ ਉਹ ਮੇਰੇ ਤੋਂ ਕਿਤੇ ਜ਼ਿਆਦਾ ਖੂਬਸੂਰਤ ਹੈ। ਉਸ ਨੇ ਦੱਸਿਆ ਕਿ ਇਕ ਵਾਰ ਮੈਨੂੰ ਕਿਸੇ ਅਣਜਾਨ ਵਿਅਕਤੀ ਨੇ ਫੋਨ ਕਰਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।

Punjabi Bollywood Tadka

ਇਸ ਤੋਂ ਇਲਾਵਾ ਚੇਨਈ ਦੇ ਇਕ ਸਿਨੇਮਾ ਹਾਲ ਦੇ ਬਾਹਰ ਵੀ ਮੇਰੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਹੋ ਚੁੱਕੀ ਹੈ।''

Punjabi Bollywood Tadka
ਅਸਲ 'ਚ ਡਾਇਰੈਕਟਰ ਸਾਮੀ ਦੀ ਫਿਲਮ 'ਸਿੰਧੁ ਸਮਵੇਲੀ' 'ਚ ਤਮਿਲ ਸੱਭਿਆਚਾਰ ਖਿਲਾਫ ਕੰਮ ਕਰਨ ਨੂੰ ਲੈ ਅਮਾਲਾ ਨੂੰ ਕਈ ਵਾਰ ਉਸ ਦੇ ਮੋਬਾਇਲ 'ਤੇ ਜਾਨੋਂ ਮਾਰਨ ਦੀ ਧਮਕੀ ਭਰੇ ਫੋਨ ਆ ਚੁੱਕੇ ਹਨ।

Punjabi Bollywood Tadka

ਫਿਲਮ 'ਚ ਅਮਾਲਾ ਆਪਣੇ ਸੋਹਰੇ ਨਾਲ ਪਿਆਰ ਕਰ ਬੈਠਦੀ ਹੈ ਤੇ ਉਸ ਦਾ ਅਫੇਅਰ ਸ਼ੁਰੂ ਹੋ ਜਾਂਦਾ ਹੈ।

Punjabi Bollywood Tadka


Tags: Amala PaulHappy BirthdayDeepika PadukoneBollywood Celebrityਅਮਾਲਾ ਪਾਲਦੀਪਿਕਾ ਪਾਦੂਕੋਣ