FacebookTwitterg+Mail

ਅਜਿਹੇ ਗੰਭੀਰ ਹਲਾਤਾਂ 'ਚ ਪੰਜਾਬੀ ਦੇ ਮਸ਼ਹੂਰ ਗਾਇਕ ਚਮਕੀਲਾ ਤੇ ਉਨ੍ਹਾਂ ਦੀ ਗਰਭਵਤੀ ਪਤਨੀ ਦਾ ਹੋਇਆ ਸੀ ਕਤਲ

amar singh chamkila
09 August, 2017 09:53:11 AM

ਜਲੰਧਰ— ਪੰਜਾਬ ਦੇ 80 ਦੇ ਦਹਾਕੇ ਦੇ ਪ੍ਰਸਿੱਧ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਨ੍ਹਾਂ ਦੀ ਪਤਨੀ ਅਮਰਜੋਤ ਦੀ 1988 ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 8 ਮਾਰਚ ਦੀ ਦੁਪਹਿਰ 2 ਵਜੇ ਚਮਕੀਲਾ ਅਤੇ ਉਨ੍ਹਾਂ ਦੀ ਪਤਨੀ ਪੰਜਾਬ ਦੇ ਜਲੰਧਰ ਸ਼ਹਿਰ ਦੇ ਪਿੰਡ ਮਹਸਾਮਪੁਰ ਵਿਚ ਇਕ ਸਟੇਜ ਸ਼ੋਅ ਲਈ ਪੁੱਜੇ ਸਨ। ਜਿਵੇਂ ਹੀ ਉਹ ਗੱਡੀ ਤੋਂ ਉਤਰੇ ਉਨ੍ਹਾਂ 'ਤੇ ਇਕ ਮੋਟਰਸਾਇਕਲ ਗਰੁੱਪ ਨੇ ਅੰਨੇਵਾਹ ਗੋਲੀਆਂ ਬਰਸਾ ਦਿੱਤੀਆਂ ਸਨ। ਇਸ ਵਿਚ ਚਮਕੀਲਾ ਅਤੇ ਉਨ੍ਹਾਂ ਦੀ ਪਤਨੀ ਅਮਰਜੋਤ ਨਾਲ ਦੋ ਹੋਰ ਲੋਕ ਮਾਰੇ ਗਏ । 

Punjabi Bollywood Tadka
ਦੱਸਣਯੋਗ ਹੈ ਕਿ ਚਮਕੀਲਾ ਅਤੇ ਉਨ੍ਹਾਂ ਦੀ ਪਤਨੀ ਦੇ ਮਰਡਰ ਦੀ ਗੁੱਥੀ ਹੁਣ ਤੱਕ ਨਹੀਂ ਸੁਲਝ ਪਾਈ ਹੈ। ਜਦੋਂ ਅਮਰਜੋਤ ਦੀ ਹੱਤਿਆ ਕੀਤੀ ਗਈ ਉਸ ਸਮੇਂ ਉਹ ਗਰਭਵਤੀ ਸੀ। ਉਥੇ ਹੀ ਗਾਇਕ ਚਮਕੀਲਾ, ਗਿੱਲ ਸੁਰਜੀਤ ਅਤੇ ਢੋਲਕ ਵਜਾਉਣ ਵਾਲੇ ਰਾਜੇ ਦੇ ਸੀਨੇ 'ਤੇ ਵੀ ਕਈ ਗੋਲੀਆਂ ਦਾਗੀ ਗਈਆਂ ਸਨ ।

Punjabi Bollywood Tadka
ਸਿਰਫ਼ 10 ਸਾਲ ਦੇ ਗਾਇਕੀ ਦੇ ਕਰੀਅਰ ਵਿਚ ਚਮਕੀਲਾ ਨਿਡਰ ਹੋ ਕੇ ਸਮਾਜ ਦੀ ਗੱਲ ਕਹਿੰਦੇ ਸਨ। ਇਹੀ ਵਜ੍ਹਾ ਸੀ ਬੇਹੱਦ ਘੱਟ ਸਮੇਂ ਵਿੱਚ ਉਨ੍ਹਾਂਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਵੱਖ ਪਹਿਚਾਣ ਬਣਾਈ ਸੀ।ਚਮਕੀਲਾ ਆਪਣੇ ਗੀਤਾਂ ਵਿੱਚ ਉਨ੍ਹਾਂ ਚੀਜਾਂ ਦਾ ਜ਼ਿਕਰ ਕਰਦੇ ਸਨ ਜੋ ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਅਤੇ ਜੀਵਨ ਵਿਚ ਦੇਖੀ ਸੀ।

Punjabi Bollywood Tadka

ਚਮਕੀਲਾ ਸਮਾਜ 'ਚ ਅਤੇ ਪੰਜਾਬ ਵਿਚ ਫੈਲੇ ਨਸ਼ੇ ਵਰਗੇ ਮੁੱਦਿਅਆਂ ਨੂੰ ਆਪਣੇ ਗੀਤਾਂ ਦੇ ਰਾਹੀ ਚੁੱਕਦੇ ਸਨ। ਇਹੀ ਵਜ੍ਹਾ ਸੀ ਕਿ ਉਨ੍ਹਾਂ ਨੂੰ ਪਸੰਦ ਕਰਨ ਵਾਲੀਆਂ ਦੇ ਨਾਲ–ਨਾਲ ਪਿੱਠ ਪਿੱਛੇ ਉਨ੍ਹਾਂ ਦੀ ਬੁਰਾਈ ਕਰਨ ਵਾਲੀਆਂ ਦੀ ਤਾਦਾਦ ਵੀ ਕਾਫ਼ੀ ਹੋ ਗਈ ਸੀ।

Punjabi Bollywood Tadka

ਚਮਕੀਲਾ ਦਾ ਜਦੋਂ ਕਰੀਅਰ ਸ਼ਿਖਰ 'ਤੇ ਸੀ ਤਾਂ ਉਨ੍ਹਾਂ ਦੇ ਵਲੋਂ ਗਾਏ ਇਨਕਲਾਬੀ ਗੀਤ ਹੀ ਉਨ੍ਹਾਂ ਦੀ ਜਾਨ ਦੇ ਦੁਸ਼ਮਣ ਬਣ ਗਏ। ਇੱਥੇ ਤੱਕ ਕਿ ਉਨ੍ਹਾਂ ਨੂੰ ਅੱਤਵਾਦੀਆਂ ਨੇ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ।

Punjabi Bollywood Tadka


Tags: Punjabi singerAmar Singh ChamkilaAmarjotਪੰਜਾਬੀ ਗਾਇਕ ਅਮਰ ਸਿੰਘ ਚਮਕੀਲਾਅਮਰਜੋਤ