FacebookTwitterg+Mail

ਪੰਜਾਬੀ ਲੜਕੇ ਨਾਲ ਕਰਵਾਉਣਾ ਚਾਹੁੰਦੀ ਹੈ ਵਿਆਹ ਬਾਲੀਵੁੱਡ ਦੀ ਇਹ ਸੈਕਸੀ ਅਦਾਕਾਰਾ

ameesha patel
05 August, 2017 08:58:09 AM

ਜਲੰਧਰ (ਕਮਲੇਸ਼)- ਜਲੰਧਰ ਵਿਚ ਲਿਨਨ ਕਲੱਬ ਦਾ ਉਦਘਾਟਨ ਕਰਨ ਪਹੁੰਚੀ ਅਭਿਨੇਤਰੀ ਅਮਿਸ਼ਾ ਪਟੇਲ ਨੇ ਇਕ ਖਾਸ ਗੱਲਬਾਤ ਦੌਰਾਨ ਕਿਹਾ ਕਿ ਉਹ ਜੇਕਰ ਵਿਆਹ ਕਰੇਗੀ ਤਾਂ ਪੰਜਾਬੀ ਲੜਕਾ ਉਸ ਦੀ ਪਹਿਲੀ ਪਸੰਦ ਹੋਵੇਗਾ। ਉਸ ਨੇ ਕਿਹਾ ਕਿ ਪੰਜਾਬ ਦਾ ਕਲਚਰ ਸਭ ਨੂੰ ਪਸੰਦੀਦਾ ਹੈ।

Punjabi Bollywood Tadka

ਦੇਸ਼ ਵਿਦੇਸ਼ ਵਿਚ ਇਹ ਸਾਰਿਆਂ ਨੂੰ ਪਸੰਦ ਆਉਂਦਾ ਹੈ। ਇਹ ਹੀ ਨਹੀਂ, ਪੰਜਾਬ ਦਾ ਕਲਚਰ ਪਰਦੇ 'ਤੇ ਵੀ ਲੋਕਾਂ ਨੂੰ ਕਾਫੀ ਰੋਮਾਂਚਿਤ ਕਰਦਾ ਹੈ। ਪੰਜਾਬੀਆਂ ਦੀ ਮਹਿਮਾਨ ਨਿਵਾਜ਼ੀ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਹੀ ਮਿਲਣਸਾਰ ਹੁੰਦੇ ਹਨ।

Punjabi Bollywood Tadka

ਪਾਲੀਵੁੱਡ ਵਿਚ ਕੰਮ ਕਰਨ ਦੇ ਸਵਾਲ 'ਤੇ ਅਮਿਸ਼ਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਜ਼ਰੂਰ ਹੀ ਪਾਲੀਵੁੱਡ ਮੂਵੀ ਵਿਚ ਕੰਮ ਕਰੇਗੀ।   ਉਸ ਨੇ ਦੱਸਿਆ ਕਿ ਹਾਲ ਹੀ ਵਿਚ ਆਉਣ ਵਾਲੀ ਮੂਵੀ 'ਦੇਸੀ ਮੈਜਿਕ' ਜਿਸ ਨੂੰ ਉਸ ਨੇ ਪ੍ਰੋਡਿਊਸ ਕੀਤਾ ਹੈ, ਵਿਚ ਜ਼ਿਆਦਾਤਰ ਕਲਾਕਾਰ ਪੰਜਾਬ ਤੋਂ ਲਏ ਗਏ ਹਨ ਅਤੇ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਪੰਜਾਬ ਵਿਚ ਹੋਈ ਹੈ।

Punjabi Bollywood Tadka

ਅਭਿਨੇਤਰੀ ਨੇ ਕਿਹਾ ਕਿ ਉਹ ਭੱਵਿਖ ਵਿਚ ਨੈਗੇਟਿਵ ਰੋਲ ਵੀ ਕਰਨਾ ਚਾਹੇਗੀ ਤਾਂ ਕਿ ਉਸ ਨੂੰ ਕੁਝ ਨਵਾਂ ਕਰਨ ਦਾ ਮੌਕਾ ਮਿਲੇ। 

Punjabi Bollywood Tadka


Tags: Bollywood CelebrityAmeesha PatelPunjabi BoyMarriageਅਮਿਸ਼ਾ ਪਟੇਲ ਪੰਜਾਬੀ ਲੜਕੇਵਿਆਹ