FacebookTwitterg+Mail

ਅਮੀਸ਼ਾ ਪਟੇਲ ਦੀ ਭਾਬੀ ਬਣੇਗੀ 'ਬਿੱਗ ਬੌਸ' ਦੀ ਇਹ ਸਾਬਕਾ ਪ੍ਰਤੀਯੋਗੀ, ਜਲਦ ਬੱਝਣਗੇ ਵਿਆਹ ਦੇ ਬੰਧਨਾਂ 'ਚ

ameesha patel
18 August, 2017 03:54:51 PM

ਮੁੰਬਈ— 'ਬਿੱਗ ਬੌਸ 5' ਦੀ ਪ੍ਰਤੀਯੋਗੀ ਰਹਿ ਚੁੱਕੀ ਅਦਾਕਾਰਾ ਮਹਿਕ ਚਾਹਲ ਬਾਲੀਵੁੱਡ ਦੀ ਹੌਟ ਅਦਾਕਾਰਾ ਅਮੀਸ਼ਾ ਪਟੇਲ ਦੀ ਭਾਬੀ ਬਣਨ ਜਾ ਰਹੀ ਹੈ। ਮਹਿਕ ਨੇ ਅਮੀਸ਼ਾ ਦੇ ਛੋਟੇ ਭਰਾ ਅਭਿਨੇਤਾ ਅਸ਼ਿਮਤ ਪਟੇਲ ਨਾਲ ਮੰਗਣੀ ਕਰ ਲਈ ਹੈ।

Punjabi Bollywood Tadka

ਸੂਤਰਾਂ ਮੁਤਾਬਕ ਮਹਿਕ ਤੇ ਅਸ਼ਿਮਤ ਯੂਰਪ 'ਚ ਛੁੱਟੀਆਂ ਮਨਾ ਰਹੇ ਸਨ। ਉਥੇ ਹੀ ਅਸ਼ਿਮਤ ਨੇ ਰੋਮਾਂਟਿਕ ਅੰਦਾਜ਼ 'ਚ ਮਹਿਕ ਨੂੰ ਰਿੰਗ ਪਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ 6 ਮਹੀਨਿਆਂ 'ਚ ਉਨ੍ਹਾਂ ਦਾ ਵਿਆ ਵੀ ਹੋ ਜਾਵੇਗਾ।

Punjabi Bollywood Tadka

ਅਸ਼ਿਮਤ ਤੇ ਮਹਿਕ ਪਿਛਲੇ 12 ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਹਾਲਾਂਕਿ ਉਨ੍ਹਾਂ ਦਾ ਪਿਆਰ ਲਾਈਮਲਾਈਟ 'ਚ ਪਹਿਲੀ ਵਾਰ ਸਾਲ 2015 'ਚ ਰਿਐਲਿਟੀ ਸ਼ੋਅ 'ਪਾਵਰ ਕਪਲ' ਦੌਰਾਨ ਆਇਆ।

Punjabi Bollywood Tadka

ਦਿਲਚਸਪ ਗੱਲ ਇਹ ਹੈ ਕਿ ਦੋਵੇਂ 'ਬਿੱਗ ਬੌਸ' ਦੇ ਪ੍ਰਤੀਭਾਗੀ ਰਹਿ ਚੁੱਕੇ ਹਨ।

Punjabi Bollywood Tadka

ਅਸ਼ਿਮਤ 'ਬਿੱਗ ਬੌਸ 4' 'ਚ ਟਾਪ 3 'ਚ ਪਹੁੰਚ ਕੇ ਬਾਹਰ ਹੋ ਗਿਆ ਸੀ ਤੇ ਮਹਿਲ 'ਬਿੱਗ ਬੌਸ 5' ਦੀ ਰਨਰਅੱਪ ਰਹੀ ਹੈ। 

Punjabi Bollywood Tadka
ਦੱਸਣਯੋਗ ਹੈ ਕਿ ਅਸ਼ਿਮਤ ਕਾਫੀ ਸਮੇਂ ਤੋਂ ਪਰਦੇ ਤੋਂ ਗਾਇਬ ਹਨ। ਉਨ੍ਹਾਂ ਨੂੰ ਆਖਿਰੀ ਵਾਰ ਫਿਲਮ 'ਪਾਵਰ ਕਪਲ' 'ਚ ਦੇਖਿਆ ਗਿਆ ਸੀ।

Punjabi Bollywood Tadka

ਇਸ ਤੋਂ ਬਾਅਦ ਉਨ੍ਹਾਂ ਨੇ 'ਇਨਤਹਾਂ', 'ਮਰਡਰ' ਤੇ 'ਜੈ ਹੋ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ।

Punjabi Bollywood Tadka


Tags: Big Boss 5 Ameesha PatelMahek ChahalAshmit Patelਬਿੱਗ ਬੌਸ 5ਅਮੀਸ਼ਾ ਪਟੇਲਮਹਿਕ ਚਾਹਲਅਸ਼ਿਮਤ ਪਟੇਲ