FacebookTwitterg+Mail

ਆਖਿਰ ਕਿਉਂ ਅਮੀਸ਼ਾ ਦੀ ਇਸ ਤਸਵੀਰ 'ਤੇ ਯੂਜ਼ਰਸ ਨੇ ਦਿੱਤੀ 'ਐਡਲਟ ਸਟਾਰ' ਬਣਨ ਦੀ ਸਲਾਹ

ameesha patel
15 January, 2018 07:15:18 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਅਮੀਸ਼ਾ ਪਟੇਲ ਇਨ੍ਹੀਂ ਦਿਨੀਂ ਆਪਣੀਆਂ ਹੌਟ ਤਸਵੀਰਾਂ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਉਨ੍ਹਾਂ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਯੂਜ਼ਰਸ ਵਲੋਂ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਇਸ ਤਸਵੀਰ 'ਚ ਅਮੀਸ਼ਾ ਬਲੈਕ ਕਲਰ ਦੀ ਆਊਟਫਿੱਟ 'ਚ ਬੇਹੱਦ ਹੌਟ ਨਜ਼ਰ ਆ ਰਹੀ ਹੈ।

ਜਿੱਥੇ ਅਮੀਸ਼ਾ ਦੀ ਇਸ ਤਸਵੀਰ 'ਤੇ ਤਾਰੀਫਾਂ ਕਰਦੇ ਲੋਕ ਥੱਕ ਨਹੀਂ ਰਹੇ, ਉੱਥੇ ਹੀ ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਵਲੋਂ ਉਸ ਦੀ ਇਸ ਤਸਵੀਰ 'ਤੇ ਭੱਦੇ ਕੁਮੈਂਟ ਕੀਤੇ ਜਾ ਰਹੇ ਹਨ। ਕੁਝ ਯੂਜ਼ਰਸ ਨੇ ਤਾਂ ਉਨ੍ਹਾਂ ਨੂੰ ਐਡਲਟ ਸਟਾਰ ਬਣਨ ਦੀ ਸਲਾਹ ਦੇ ਦਿੱਤੀ। ਭੱਦੇ ਕੁਮੈਂਟ ਦਾ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ। ਯੂਜ਼ਰਸ ਵਲੋਂ ਅਜਿਹੇ ਕੁਮੈਂਟ ਕੀਤੇ ਗਏ ਜਿਸ ਬਾਰੇ ਇੱਥੇ ਜ਼ਿਕਰ ਨਹੀਂ ਕੀਤਾ ਜਾ ਸਕਦਾ।

Punjabi Bollywood Tadka
ਦੱਸਣਯੋਗ ਹੈ ਕਿ ਕਾਫੀ ਸਮੇਂ ਤੋਂ ਫਿਲਮਾਂ ਤੋਂ ਦੂਰ ਅਮੀਸ਼ਾ ਦੇ ਫੈਨਜ਼ ਉਨ੍ਹਾਂ ਨੂੰ ਪਰਦੇ 'ਤੇ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲਾਕਿ ਅਮੀਸ਼ਾ ਵੀ ਉਨ੍ਹਾਂ ਦੀ ਇਸ ਬੇਸਬਰੀ ਨੂੰ ਸਮਝਦੀ ਹੈ ਅਤੇ ਹਮੇਸ਼ਾ ਸੋਸ਼ਲ ਮੀਡੀਆ 'ਤੇ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

 


Tags: Ameesha Patel Twitter Troll Adult Star Comment Bollywood Actress

Edited By

Kapil Kumar

Kapil Kumar is News Editor at Jagbani.