FacebookTwitterg+Mail

ਅਮੀਸ਼ਾ ਪਟੇਲ ਨੇ ਇੰਟਰਵਿਊ ਦੌਰਾਨ ਦਿੱਤਾ ਸੀ ਅਜਿਹਾ ਹੈਰਾਨੀਜਨਕ ਬਿਆਨ, ਜੋ ਬਣਿਆ ਸੀ ਚਰਚਾ ਦਾ ਵਿਸ਼ਾ

ameesha patel birthday
09 June, 2018 01:48:09 PM

ਮੁੰਬਈ (ਬਿਊਰੋ)— ਆਪਣੀ ਪਹਿਲੀ ਹੀ ਫਿਲਮ ਅਤੇ ਐਕਟਿੰਗ ਨਾਲ 'ਗਦਰ' ਮਚਾਉਣ ਵਾਲੀ ਅਮੀਸ਼ਾ ਪਟੇਲ ਪਿਛਲੇ 5 ਸਾਲਾਂ ਤੋਂ ਸਿਲਵਰ ਸਕ੍ਰੀਨ ਤੋਂ ਦੂਰ ਹੈ। ਜਦੋਂ ਅਮੀਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤਾਂ ਉਨ੍ਹਾਂ ਦੀ ਡੈਬਿਊ ਫਿਲਮ 'ਕਹੋ ਨਾ ਪਿਆਰ ਹੈ' ਨੂੰ 100 ਤੋਂ ਵੱਧ ਐਵਾਰਡ ਮਿਲੇ ਸਨ। ਅਮੀਸ਼ਾ ਨੇ ਬਾਲੀਵੁੱਡ ਤੋਂ ਇਲਾਵਾ ਕੁਝ ਤੇਲੁਗੂ ਫਿਲਮਾਂ 'ਚ ਵੀ ਕੰਮ ਕੀਤਾ ਹੈ।

Punjabi Bollywood Tadka

ਜਦੋਂ ਅਮੀਸ਼ਾ ਨੂੰ 'ਕਹੋ ਨਾ ਪਿਆਰ ਹੈ' ਆਫਰ ਕੀਤੀ ਗਈ ਸੀ ਤਾਂ ਉਸ ਸਮੇਂ ਉਨ੍ਹਾਂ ਨੇ ਆਪਣਾ ਗ੍ਰੈਜੂਏਸ਼ਨ ਪੂਰਾ ਕੀਤਾ ਸੀ। ਉਹ ਯੂ. ਐੱਸ. 'ਚ ਅੱਗੇ ਪੜ੍ਹਾਈ ਕਰਨਾ ਚਾਹੁੰਦੀ ਸੀ, ਇਸ ਲਈ ਉਨ੍ਹਾਂ ਨੇ ਫਿਲਮ ਕਰਨ ਤੋਂ ਇਨਕਾਰ ਕਰ ਦਿੱਤੀ ਸੀ। ਫਿਰ ਇਹ ਫਿਲਮ ਕਰੀਨਾ ਕਪੂਰ ਨੂੰ ਆਫਰ ਕੀਤੀ ਗਈ। ਉੱਥੇ ਕਿਸੇ ਵਜ੍ਹਾ ਕਾਰਨ ਕਰੀਨਾ ਨੇ ਕੁਝ ਦਿਨਾਂ ਬਾਅਦ ਹੀ ਇਹ ਫਿਲਮ ਛੱਡ ਦਿੱਤੀ, ਜਿਸ ਤੋਂ ਬਾਅਦ ਇਹ ਆਫਰ ਫਿਰ ਤੋਂ ਅਮੀਸ਼ਾ ਕੋਲ ਪਹੁੰਚ ਗਿਆ।

Punjabi Bollywood Tadka

ਇਸ ਵਾਰ ਅਮੀਸ਼ਾ ਨੇ ਫਿਲਮ ਲਈ ਹਾਂ ਕਰ ਦਿੱਤੀ ਅਤੇ ਬਾਲੀਵੁੱਡ ਨੂੰ ਸਾਲ ਦੀ ਸਭ ਤੋਂ ਵੱਡੀ ਹਿੱਟ ਦਿੱਤੀ। ਅਮੀਸ਼ਾ ਦੇ ਕਰੀਅਰ 'ਚ ਕਾਫੀ ਸੰਘਰਸ਼ ਭਰਿਆ ਰਿਹਾ। ਕਰੀਅਰ ਤੋਂ ਇਲਾਵਾ ਅਮੀਸ਼ ਦਾ ਪਰਿਵਾਰਕ ਜੀਵਨ ਵੀ ਕੁਝ ਵਧੇਰੇ ਖਾਸ ਨਹੀਂ ਰਿਹਾ। ਅਕਸਰ ਉਹ ਆਪਣੇ ਪਰਿਵਾਰ ਵਾਲਿਆਂ ਨਾਲ ਵਿਵਾਦਾਂ ਦੀਆਂ ਖਬਰਾਂ ਆਉਂਦੀਆਂ ਰਹੀਆਂ ਸਨ।

Punjabi Bollywood Tadka
ਅਮੀਸ਼ਾ ਦੀ ਆਪਣੀ ਮਾਤਾ-ਪਿਤਾ ਨਾਲ ਬਿਲਕੁੱਲ ਨਹੀਂ ਬਣਦੀ ਸੀ ਅਤੇ ਸਾਲਾਂ ਪਹਿਲਾਂ ਪ੍ਰਾਪਟੀ ਨੂੰ ਲੈ ਕੇ ਵੀ ਇਨ੍ਹਾਂ ਵਿਚਕਾਰ ਕਾਫੀ ਵਿਵਾਦ ਹੋਇਆ ਸੀ। ਅਮੀਸ਼ਾ ਨੇ ਆਪਣੇ ਪਿਤਾ ਵਿਰੁੱਧ 12 ਕਰੋੜ ਰੁਪਏ ਦੀ ਹੇਰਾ-ਫੇਰੀ ਦਾ ਦੋਸ਼ ਵੀ ਲਗਾਇਆ ਸੀ। ਮੀਡੀਆ ਨੂੰ ਦਿੱਤੇ ਇਕ ਬਿਆਨ 'ਚ ਅਮੀਸ਼ਾ ਨੇ ਇਕ ਵਾਰ ਇਹ ਵੀ ਦੱਸ ਦਿੱਤਾ ਸੀ ਕਿ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਚੱਪਲਾਂ ਨਾਲ ਕੁੱਟ ਤੇ ਘਰੋਂ ਕੱਢ ਦਿੱਤਾ ਸੀ।

Punjabi Bollywood Tadka

ਬਾਅਦ 'ਚ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਚੰਗਾ ਤਾਲਮੇਲ ਬਣ ਜਾਣ ਦੀਆਂ ਵੀ ਖਬਰਾਂ ਆਈਆਂ।


Tags: Ameesha Patel BirthdayInterviewKaho Naa Pyaar HaiGadar

Edited By

Chanda Verma

Chanda Verma is News Editor at Jagbani.