FacebookTwitterg+Mail

Mr Perfectionist ਦੀ 'ਦੰਗਲ' ਨੇ ਤਾਬੜਤੋੜ ਕਮਾਈ ਕਰਦਿਆਂ ਇੰਝ ਬਣਾਇਆ ਇਤਿਹਾਸਕ ਰਿਕਾਰਡ

amir khan
27 June, 2017 05:08:09 PM

ਮੁੰਬਈ— ਬਾਲੀਵੁੱਡ ਅਦਾਕਾਰ ਆਮਿਰ ਖਾਨ ਦੀ ਫਿਲਮ 'ਦੰਗਲ' ਵਰਲਡ ਵਾਈਡ 2000 ਕਰੋੜ ਰੁਪਏ ਕਮਾਉਣ ਵਾਲੀ ਪਹਿਲੀ ਭਾਰਤੀ ਫਿਲਮ ਬਣ ਗਈ ਹੈ। ਇਸੇ ਨਾਲ 'ਦੰਗਲ' ਵਰਲਡਵਾਈਡ ਬਾਕਸ ਆਫਿਸ 'ਤੇ 2016 ਦੀ 30ਵੀਂ ਸਭ ਤੋਂ ਵੱਡੀ ਹਿੱਟ ਬਣ ਗਈ ਹੈ। 'ਦੰਗਲ' ਹਾਲ ਹੀ 'ਚ ਚੀਨ ਦੇ 9000 ਸਕ੍ਰੀਨਜ਼ 'ਤੇ ਰਿਲੀਜ਼ ਕੀਤੀ ਗਈ ਸੀ ਅਤੇ ਉੱਥੇ ਫਿਲਮ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਐੱਸ. ਐੱਸ. ਰਾਜਮੌਲੀ ਦੀ 'ਬਾਹੂਬਲੀ 2' ਵੀ 2000 ਕਰੋੜ ਰੁਪਏ ਦੇ ਕਰੀਬ ਹੈ ਪਰ ਉਸ ਦੀ ਕਮਾਈ ਪਿੱਛੇ ਰਹਿ ਗਈ ਅਤੇ 'ਦੰਗਲ' ਨੇ ਪਹਿਲੇ ਇਹ ਅੰਕੜਾ ਛੂਹ ਲਿਆ।
ਇਸ ਤੋਂ ਪਹਿਲਾਂ ਆਮਿਰ ਖਾਨ ਦੀ 'ਪੀਕੇ' ਨੇ ਚੀਨ 'ਚ 100 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਦਿਲਚਸਪ ਗੱਲ ਇਹ ਹੈ ਕਿ 'ਦੰਗਲ' ਨੇ ਭਾਰਤ 'ਚ 387.38 ਕਰੋੜ ਰੁਪਏ ਦਾ ਹੀ ਕਾਰੋਬਾਰ ਕੀਤਾ ਸੀ। ਚੀਨ 'ਚ ਰਿਲੀਜ਼ ਹੋਣ ਵਾਲੀ ਆਮਿਰ ਦੀ ਪਹਿਲੀ ਫਿਲਮ ਸੀ '3 ਇਡੀਅਟਸ', ਜਿਸ ਨੇ ਉੱਥੇ ਬਾਲੀਵੁੱਡ ਫਿਲਮਾਂ ਦਾ ਮਾਰਕਿਟ ਖੋਲ੍ਹਿਆ ਅਤੇ ਤਾਬੜਤੋੜ ਕਮਾਈ ਕੀਤੀ। ਫਿਲਮ ਨੇ ਉੱਥੇ 2.25 ਮੀਲੀਅਨ ਭਾਵ ਕਿ ਲਗਭਗ 15 ਕਰੋੜ ਦੀ ਕਮਾਈ ਕੀਤੀ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਬਾਅਦ ਆਈ 'ਧੂਮ 3', ਜੋ ਚੀਨ 'ਚ ਕਮਾਉਣ ਵਾਲੀ ਸਭ ਤੋਂ ਵੱਡੀ ਭਾਰਤੀ ਫਿਲਮ ਬਣੀ। ਫਿਲਮ ਨੇ '3 ਇਡੀਅਟਸ' ਤੋਂ 40 ਪ੍ਰਤੀਸ਼ਤ ਵੱਧ ਕਮਾਇਆ ਅਤੇ 3.15 ਮੀਲੀਅਨ ਦੀ ਕਮਾਈ ਕੀਤੀ।


Tags: EarnsWorldwideAmir KhanDangalChinaਦੰਗਲਆਮਿਰ ਖਾਨ