FacebookTwitterg+Mail

ਕਦੇ ਕਿਰਾਏ ਦੇ ਮਕਾਨ 'ਚ ਰਹਿੰਦੇ ਸਨ ਬਿਗ ਬੀ, ਹੁਣ ਨੇ 5 ਬੰਗਲਿਆਂ ਦੇ ਮਾਲਿਕ

amitabh bachchan  bungalows
13 June, 2017 03:53:51 PM

ਮੁੰਬਈ- ਕਿਸੇ ਨੂੰ ਵੀ ਇਹ ਯਕੀਨ ਕਰਨਾ ਮੁਸ਼ਕਲ ਹੋਵੇਗਾ ਕਿ ਅਮਿਤਾਭ ਬੱਚਨ ਜਿਹੇ ਸੁਪਰਸਟਾਰ ਵੀ ਕਦੇ ਕਿਰਾਏ ਦੇ ਮਕਾਨ 'ਚ ਰਹਿੰਦੇ ਸਨ ਪਰ ਇਹ ਸੱਚ ਹੈ। ਹਾਲ ਹੀ 'ਚ ਬਿਗ ਬੀ ਨੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਆਪਣੇ ਇੰਸਟਾਗ੍ਰਾਮ 'ਤੇ ਕੁਝ ਫੋਟੋਜ਼ ਸ਼ੇਅਰ ਕੀਤੀਆਂ ਹਨ। ਇਨ੍ਹਾਂ ਫੋਟੋਜ਼ ਦੇ ਜ਼ਰੀਏ ਉਨ੍ਹਾਂ ਨੇ ਦੱਸਿਆ ਹੈ ਕਿ ਇਕ ਸਮਾਂ ਸੀ ਜਦੋਂ ਉਹ ਇਲਾਹਾਬਾਦ 'ਚ ਪਰਿਵਾਰ ਨਾਲ ਕਿਰਾਏ ਦੇ ਘਰ 'ਚ ਰਹਿੰਦੇ ਸਨ। ਉਨ੍ਹਾਂ ਨੇ ਫੋਟੋਜ਼ ਸ਼ੇਅਰ ਕਰਦੇ ਹੋਏ ਦੱਸਿਆ ਹੈ,''ਅਸੀਂ ਇਸ ਬੰਗਲੇ ਦੇ ਇਕ ਚੌਥਾਈ ਹਿੱਸੇ 'ਚ ਕਿਰਾਏ 'ਤੇ ਰਹਿੰਦੇ ਸੀ।''

Punjabi Bollywood Tadka
ਅੱਜ ਜਲਸਾ, ਪ੍ਰਤੀਕਸ਼ਾ, ਜਨਕ ਸਮੇਤ ਦੋ ਹੋਰ ਬੰਗਲਿਆਂ ਦੇ ਮਾਲਿਕ ਅਮਿਤਾਭ ਬੱਚਨ ਨੇ ਇਲਾਹਾਬਾਦ ਦੇ ਉਸ ਕਿਰਾਏ ਦੇ ਘਰ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ,''We once stayed in 1/4th portion of this house on rent , our home in Allahabad.. 17, Clive Road .. I'm the 1950's. ..now visiting it in 1984 in the next pictures .. I do not know how to combine pictures in one frame for Instagram'.

Punjabi Bollywood TadkaPunjabi Bollywood Tadka
ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ ਜੋ ਅਭਿਸ਼ੇਕ ਬੱਚਨ ਦੇ ਜਨਮ ਦੇ ਕੁਝ ਦੇਰ ਬਾਅਦ ਦੀ ਹੈ। ਇਸ ਫੋਟੋ 'ਤੇ ਉਨ੍ਹਾਂ ਨੇ ਲਿਖਿਆ ਹੈ,''That is Abhishek a few minutes after birth .. and then before you know it he becomes a strapping 6’3″ lad .. kids I tell you ..” the 74-year-old actor wrote'.

Punjabi Bollywood Tadka
ਇਸ ਦੇ ਨਾਲ ਹੀ ਬਿਗ ਬੀ ਨੇ ਇਕ ਫੋਟੋ ਹੋਰ ਅਭਿਸ਼ੇਕ ਬੱਚਨ ਨਾਲ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਕੈਪਸ਼ਨ ਦਿੱਤਾ ਹੈ,''I once , not so long ago showed him the workings of technology .. now he teaches me .. Kids, I tell you..'.

Punjabi Bollywood Tadka


Tags: Amitabh Bachchan BungalowsAllahabad RentInstagram Abhishek Bachchan