FacebookTwitterg+Mail

ਦੋਸਤੀ ਨਿਭਾਉਂਦਿਆਂ ਅਮਿਤਾਭ ਨੇ ਕੀਤਾ ਇਸ ਪ੍ਰਾਜੈਕਟ ਲਈ ਮੁਫਤ 'ਚ ਕੰਮ

amitabh bachchan
25 August, 2016 10:53:46 PM
ਮੁੰਬਈ— ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ 'ਵਾਹ ਤਾਜ' ਲਈ ਮੁਫਤ 'ਚ ਕੰਮ ਕੀਤਾ ਹੈ। ਅਮਿਤਾਭ ਬੱਚਨ ਦੋਸਤੀ ਨਿਭਾਉਣ ਵਿਚ ਹਮੇਸ਼ਾ ਅੱਗੇ ਰਹਿੰਦੇ ਹਨ। ਹਾਲ ਹੀ ਵਿਚ ਉਹ ਆਪਣੇ ਦੋਸਤ ਅਜਿਤ ਸਿਨਹਾ ਦੀ ਮਦਦ ਲਈ ਅੱਗੇ ਆਏ। ਅਮਿਤਾਭ ਨੇ ਅਜਿਤ ਦੀ ਪਹਿਲੀ ਫਿਲਮ 'ਵਾਹ ਤਾਜ' ਲਈ ਆਪਣੀ ਆਵਾਜ਼ ਦਿੱਤੀ ਹੈ। ਉਨ੍ਹਾਂ ਨੇ ਇਸ ਕੰਮ ਲਈ ਅਜਿਤ ਕੋਲੋਂ ਕੋਈ ਪੈਸਾ ਵੀ ਨਹੀਂ ਲਿਆ।
ਅਮਿਤਾਭ ਬੱਚਨ ਨੂੰ ਅਜਿਤ ਸਿਨਹਾ ਲਗਭਗ 15 ਸਾਲ ਤੋਂ ਜਾਣਦੇ ਹਨ। ਅਜਿਤ ਸਿਨਹਾ ਤੇ ਅਮਿਤਾਭ ਬੱਚਨ ਨੇ ਇਕ ਐਡ ਫਿਲਮ ਵਿਚ ਕੰਮ ਕੀਤਾ ਸੀ। 'ਵਾਹ ਤਾਜ' ਫਿਲਮ ਸਮਾਜਿਕ ਮੁੱਦੇ 'ਤੇ ਆਧਾਰਿਤ ਹੈ ਤੇ ਜਦੋਂ ਅਜਿਤ ਸਿਨਹਾ ਨੇ ਅਮਿਤਾਭ ਬੱਚਤ ਨੂੰ ਫਿਲਮ ਵਿਚ ਵਾਇਸ ਓਵਰ ਦੇਣ ਲਈ ਪੁੱਛਿਆ ਤਾਂ ਅਮਿਤਾਭ ਬੱਚਨ ਨੇ ਪਹਿਲੀ ਹੀ ਵਾਰ ਵਿਚ ਹਾਂ ਕਰ ਦਿੱਤੀ।

Tags: ਅਮਿਤਾਭ ਬੱਚਨ ਵਾਹ ਤਾਜ Amitabh Bachchan Wah Taaj