FacebookTwitterg+Mail

ਅਮਿਤਾਬ ਬੱਚਨ ਦੇ ਨਾਲ ਹੁਣ ਇਹ ਨਿਰਮਾਤਾ ਬਣਾਉਣਗੇ ਫਿਲਮ!

amitabh bachchan
19 February, 2017 03:11:01 PM
ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨਾਲ ਇਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਬਣਾਉਣ ਵਾਲੇ ਫਿਲਮ ਨਿਰਮਾਤਾ ਕਬੀਰ ਖਾਨ ਆਪਣੀ ਅਗਲੀ ਫਿਲਮ 'ਚ ਮੈਗਾਸਟਾਰ ਅਮਿਤਾਭ ਬੱਚਨ ਨਾਲ ਕੰਮ ਕਰਨਾ ਚਾਹੁੰਦਾ ਹੈ। ਸੂਤਰਾਂ ਮੁਤਾਬਕ, ਅਮਿਤਾਭ ਬੱਚਨ ਕਬੀਰ ਨਾਲ ਇਕ ਫਿਲਮ ਕਰ ਰਹੇ ਹਨ, ਜੋ ਕਬੀਰ ਨਾਲ ਉਨ੍ਹਾਂ ਦੀ ਪਹਿਲੀ ਫਿਲਮ ਹੋਵੇਗੀ। ਇਸ ਬਾਰੇ ਇੱਕ ਅਧਿਕਾਰਿਕ ਘੋਸ਼ਣਾ ਜਲਦ ਕੀਤੀ ਜਾਵੇਗੀ। ਕਬੀਰ ਨਾਲ 74 ਸਾਲ ਦੇ ਅਭਿਨੇਤਾ ਦੀ ਇਹ ਪਹਿਲੀ ਫਿਲਮ ਹੋਵੇਗੀ।
ਜ਼ਿਕਰਯੋਗ ਹੈ ਕਿ, ਇਸ ਫਿਲਮ 'ਚ ਬੱਚਨ ਦੀ ਭੂਮਿਕਾ ਬਾਰੇ ਵਿਸਥਾਰ 'ਚ ਦੱਸਣ ਤੋਂ ਇੰਨਕਾਰ ਕਰ ਦਿੱਤਾ। ਇਸ ਸਾਲ ਦੇ ਆਖਿਰ 'ਚ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਵੇਗੀ। ਕਬੀਰ ਇਸ ਸਮੇਂ ਸਲਮਾਨ ਖਾਨ ਸਟਾਰਰ ਆਪਣੀ ਫਿਲਮ 'ਟਿਊਬਲਾਈਟ' ਦੀ ਰਿਲੀਜ਼ਿੰਗ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਦਾ ਇਹ ਫਿਲਮ 25 ਜੂਨ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Tags: Amitabh BachchanKabir KhanSalman Khanਅਮਿਤਾਬ ਬੱਚਨਕਬੀਰ ਖਾਨਸਲਮਾਨ ਖਾਨ