FacebookTwitterg+Mail

ਅਮਿਤਾਭ ਬੱਚਨ, ਯੂਲੀਆ ਤੋਂ ਲੈ ਕੇ ਆਲੀਆ, ਵਰੁਣ ਤੱਕ ਸਾਰਿਆਂ ਨੇ ਰੈਂਪ 'ਤੇ ਬਿਖੇਰਿਆ ਜਾਦੂ (ਦੇਖੋ ਤਸਵੀਰਾਂ)

    1/12
28 February, 2017 03:51:28 PM
ਮੁੰਬਈ- ਕੈਂਸਰ ਨਾਲ ਜੂਝ ਰਹੇ ਬੱਚਿਆਂ ਲਈ ਪੈਸਾ ਇਕੱਠਾ ਕਰਨ ਦੇ ਟੀਚੇ ਨਾਲ ਹੋਏ ਇਕ ਫੈਸ਼ਨ ਸ਼ੋਅ 'ਚ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਪੁੱਜੀਆਂ ਸਨ। ਮੁੰਬਈ 'ਚ ਹੋਏ 12ਵੇਂ 'ਕੇਅਰਿੰਗ ਵਿਦ ਸਟਾਈਲ' ਫੈਸ਼ਨ ਸ਼ੋਅ 'ਚ ਅਮਿਤਾਭ ਬੱਚਨ, ਯੂਲੀਆ ਵੰਤੂਰ, ਵਰੁਣ ਧਵਨ ਅਤੇ ਆਲੀਆ ਭੱਟ ਸਮੇਤ ਕਈ ਸਿਤਾਰੇ ਸ਼ਾਮਲ ਹੋਏ ਹਨ। ਇਸ ਫੈਸ਼ਨ ਸ਼ੋਅ 'ਚ ਅਮਿਤਾਭ ਬੱਚਨ ਨੇ ਰੈਂਪ ਵਾਕ ਵੀ ਕੀਤਾ ਅਤੇ ਆਲੀਆ, ਵਰੁਣ ਨਾਲ ਡਾਂਸ ਕਰਦੇ ਹੋਏ ਵੀ ਨਜ਼ਰ ਆਏ ਹਨ।
ਅਮਿਤਾਭ ਬੱਚਨ ਨੇ ਇਸ ਫੈਸ਼ਨ ਸ਼ੋਅ ਦੀਆਂ ਕੁਝ ਤਸਵੀਰਾਂ ਆਪਣੇ ਟਵਿਟਰ ਅਕਾਉਂਟ 'ਤੇ ਵੀ ਸ਼ੇਅਰ ਕੀਤੀਆਂ ਹਨ ਅਤੇ ਲਿਖਿਆ ਹੈ,''ਇਕ ਬੱਚੇ ਨੂੰ ਕੈਂਸਰ ਨਾਲ ਪੀੜਤ ਦੇਖ ਕੇ ਬਹੁਤ ਦੁੱਖ ਲੱਗਦਾ ਹੈ ਅਤੇ ਇਸ ਤਰ੍ਹਾਂ ਦੇ ਬੱਚਿਆਂ ਨੂੰ ਇਕ ਸਿਹਤਮੰਦ ਜੀਵਨ ਜਿਉਣ ਦਾ ਮੌਕਾ ਦੇਣ 'ਚ ਤੁਹਾਡਾ ਦਾਨ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਹਰ ਬੱਚੇ ਨੂੰ ਚੰਗੀ ਅਤੇ ਸਿਹਤਮੰਦ ਜ਼ਿੰਦਗੀ ਮਿਲਣੀ ਚਾਹੀਦੀ ਹੈ।'' ਫੈਸ਼ਨ ਸ਼ੋਅ 'ਚ ਆਲੀਆ ਭੱੱਟ ਅਤੇ ਵਰੁਣ ਧਵਨ ਵੀ ਖੂਬ ਮਸਤੀ ਕਰਦੇ ਹੋਏ ਨਜ਼ਰ ਆਏ। ਦੋਵੇਂ ਰੈਂਪ 'ਤੇ ਚੱਲਣ ਦੇ ਨਾਲ-ਨਾਲ ਆਪਣੀ ਆਉਣ ਵਾਲੀ ਫਿਲਮ ਦੇ ਨਵੇਂ ਗੀਤ 'ਤੱਮਾ-ਤੱਮਾ' 'ਤੇ ਵੀ ਥਿਰਕੇ। ਇਸ ਦੌਰਾਨ ਸੋਨਾਲੀ ਬੇਂਦਰੇ ਅਤੇ ਸੁਜੈਨ ਖਾਨ ਵੀ ਰੈਂਪ ਵਾਕ ਕਰਦੀਆਂ ਨਜ਼ਰ ਆਈਆਂ। ਦੱਸ ਦਈਏ ਕਿ ਫਿਲਮ 'ਬਦਰੀਨਾਸ਼ ਕੀ ਦੁਲਹਨੀਆ' ਦੇ ਕਲਾਕਾਰ ਸਮਾਰੋਹ 'ਚ ਡਿਜ਼ਾਈਨਰ ਅੱਬੂ ਜਾਨੀ ਅਤੇ ਸੰਦੀਪ ਖੋਸਲਾ ਲਈ ਸ਼ੋਅ ਸਟਾਪਰ ਬਣੇ।

Tags: amitabh bachchan varun dhawan alia bhatt rampਅਮਿਤਾਭ ਬੱਚਨਰੈਂਪ

About The Author

Anuradha Sharma

Anuradha Sharma is News Editor at Jagbani.