FacebookTwitterg+Mail

ਵਾਇਰਲ ਹੋਈ ਤਸਵੀਰ 'ਤੇ ਅਮਿਤਾਭ ਬੱਚਨ ਨੇ ਕੀਤਾ ਇਹ ਖੁਲਾਸਾ

amitabh bachchan
15 April, 2017 12:51:22 PM

ਮੁੰਬਈ— ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨੇ ਬੀਤੇ ਦਿਨੀਂ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸੀ। ਇਨ੍ਹਾਂ ਤਸਵੀਰਾਂ 'ਚ ਅਮਿਤਾਭ ਦਾ ਇਕ ਨਵਾਂ ਲੁਕ ਦੇਖਣ ਨੂੰ ਮਿਲ ਰਿਹਾ ਹੈ। ਤਸੀਵਰ 'ਚ ਲੰਬੀ ਦਾੜੀ ਅਤੇ ਪਗੜੀ ਬੰਨੇ ਨਜ਼ਰ ਆ ਰਹੇ ਹਨ। ਇਹ ਤਸਵੀਰ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਅਮਿਤਾਭ ਦੀ ਇਹ ਲੁਕ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਠਗਸ ਆਫ ਹਿੰਦੁਸਤਾਨ' ਦੇ ਰੂਪ 'ਚ ਪ੍ਰਚਾਰ ਕਰਨ ਲੱਗ ਪਏ ਸੀ। ਇਹ ਦੇਖਦੇ ਹੋਏ ਅਮਿਤਾਭ ਨੇ ਟਵੀਟ ਕਰਦੇ ਹੋਏ ਕਿਹਾ ਇਹ ਤਸਵੀਰ ਉਨ੍ਹਾਂ ਦੀ ਫਿਲਮ ਦੀ ਨਹੀ ਬਲਕਿ ਇਕ ਐਡ ਸੂਟ ਦੀ ਹੈ।

ਜ਼ਿਕਰਯੋਗ ਹੈ ਕਿ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਮਿਤਾਭ ਨੇ ਲਿਖਿਆ, ''ਅੱਜ ਮੇਰੀ ਨਾਨੀ ਅਮਰ ਕੋਰ ਸੋਡੀ ਅਤੇ ਮੇਰੇ ਨਾਨਾ ਖਜਾਨ ਸਿੰਘ ਸੂਰੀ ਸਵਰਗ ਤੋਂ ਮੈਨੂੰ ਇਸ ਰੂਪ 'ਚ ਦੇਖ ਕੇ ਮੁਸਕਰਾ ਰਹੇ ਹੋਣਗੇ।'' ਇਸ ਤੋਂ ਇਲਾਵਾ ਤਸਵੀਰ ਵਾਇਰਲ ਹੋ ਰਹੀ ਸੀ ਤਾਂ ਇਕ ਵਿਅਕਤੀ ਨੇ ਇਸ ਨੂੰ ਫਿਲਮ 'ਠਗਸ ਆਫ ਹਿੰਦੁਸਤਾਨ' ਦਾ ਪਹਿਲਾ ਲੁਕ ਦਸਿਆ ਤਾਂ ਅਮਿਤਾਭ ਨੇ ਇਹ ਟਵੀਟ ਕਰਦੇ ਕਿਹਾ, ''ਨਹੀਂ ਇਹ ਇਕ ਐਡ ਦੀ ਤਸਵੀਰ ਹੈ ਜੋ ਮੈਂ ਅਜ ਸ਼ੂਟ ਕੀਤੀ ਸੀ।


Tags: Amitabh Bachchan Thugs of Hindostan Ad Twitter ਅਮਿਤਾਭ ਬੱਚਨ ਠਗਸ ਆਫ ਹਿੰਦੁਸਤਾਨ