FacebookTwitterg+Mail

ਆਪਣੇ ਬੇਟੇ ਅਭਿਸ਼ੇਕ ਤੋਂ ਇਸ ਕੰਮ ਦੀ ਕੋਚਿੰਗ ਲੈ ਰਹੇ ਹਨ ਮਹਾਨਾਇਕ ਅਮਿਤਾਭ ਬੱਚਨ

amitabh bachchan
23 September, 2017 02:11:47 PM

ਮੁੰਬਈ (ਭਾਸ਼ਾ)— ਮਰਾਠੀ ਫਿਲਮ 'ਸੈਰਾਟ' ਦੇ ਨਿਰਦੇਸ਼ਕ ਨਾਗਰਾਜ ਮੰਜੁਲੇ ਦੀ ਫਿਲਮ 'ਝੁੰਡ' 'ਚ ਅਮਿਤਾਭ ਬੱਚਨ ਫੁੱਟਬਾਲ ਕੋਚ ਦੀ ਭੂਮਿਕਾ 'ਚ ਨਜ਼ਰ ਆਉਣਗੇ। ਉਹ ਫਿਲਮ 'ਚ ਆਰਥਿਕ ਰੂਪ ਤੋਂ ਪਿਛੜੇ ਬੱਚਿਆਂ ਨੂੰ ਫੁੱਟਬਾਲ ਸਿਖਾਉਣ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ 'ਚ ਮਦਦ ਕਰਨਗੇ। ਇਸ ਖੇਡ ਦੀ ਬਾਰੀਕੀਆਂ ਨੂੰ ਸਮਝਣ ਲਈ ਬਿੱਗ ਬੀ ਨੂੰ ਖੁਦ ਕੋਚ ਦੀ ਜ਼ਰੂਰਤ ਹੈ। ਉੱਥੇ ਸੁਣਨ 'ਚ ਆ ਰਿਹਾ ਹੈ ਕਿ ਉਨ੍ਹਾਂ ਨੂੰ ਕੋਚ ਮਿਲ ਵੀ ਗਿਆ ਹੈ। 
ਜਾਣਕਾਰੀ ਮੁਤਾਬਕ ਉਨ੍ਹਾਂ ਦਾ ਕੋਚ ਹੋਰ ਕੋਈ ਨਹੀਂ, ਬਲਕਿ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਹਨ। ਜ਼ਿਕਰਯੋਗ ਹੈ ਕਿ ਅਭਿਸ਼ੇਕ ਸਪੋਰਟਜ਼ ਨੂੰ ਲੈ ਕੇ ਵੀ ਕਾਫੀ ਐਕਟਿਵ ਹਨ। ਰਿਪੋਰਟ ਮੁਤਾਬਕ ਅਭਿਸ਼ੇਕ ਪਿਤਾ ਅਮਿਤਾਭ ਨੂੰ ਫੁੱਟਬਾਲ ਦੀ ਟੈਕਨੀਕਲ ਗੱਲਾਂ ਸਿਖਾਉਣਗੇ।
ਦੱਸਣਯੋਗ ਹੈ ਕਿ ਬਿੱਗ ਬੀ ਨੂੰ ਫੁੱਟਬਾਲ ਖੇਡਣ ਦਾ ਸ਼ੌਕ ਉਸ ਸਮੇਂ ਵੀ ਸੀ ਜਦਾਂ ਉਹ ਜਵਾਨੀ ਦੇ ਦਿਨਾਂ 'ਚ ਕੋਲਕਤਾ 'ਚ ਨੌਕਰੀ ਕਰਦੇ ਸਨ।


Tags: Sairat Nagraj ManjuleAmitabh bachchan Football coach Jhund Abhishek bachchanBollywood celebrity