FacebookTwitterg+Mail

ਬਿੱਗ ਬੀ ਨੇ ਕਾਰ ਹਾਦਸੇ ਨਾਲ ਜੁੜੀ ਅਹਿਮ ਜਾਣਕਾਰੀ ਕੀਤੀ ਸ਼ੇਅਰ

amitabh bachchan
17 November, 2017 07:09:29 PM

ਮੁੰਬਈ (ਬਿਊਰੋ)— ਹਾਲ ਹੀ 'ਚ ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਨਾਲ ਜੁੜੀ ਇਕ ਖਬਰ ਸਾਹਮਣੇ ਆਈ ਸੀ। ਕਿਹਾ ਜਾ ਰਿਹਾ ਸੀ ਕਿ ਪਿਛਲੇ ਹਫਤੇ 23ਵੇਂ ਕੋਲਕਾਤਾ ਅੰਤਰ ਰਾਸ਼ਟਰੀ ਫਿਲਮ ਸਮਾਰੋਹ 'ਚ ਜਾਂਦੇ ਸਮੇਂ ਅਮਿਤਾਭ ਨਾਲ ਭਿਆਨਕ ਹਾਦਸਾ ਵਾਪਰਿਆ ਸੀ ਜਿਸ ਦੌਰਾਨ ਬਿੱਗ ਬੀ ਵਾਲ-ਵਾਲ ਬੱਚੇ। ਦੱਸਿਆ ਜਾ ਰਿਹਾ ਸੀ ਕਿ ਜਿਸ ਕਾਰ 'ਚ ਉਹ ਜਾ ਰਹੇ ਸਨ, ਉਸਦਾ ਪਿਛਲਾ ਟਾਇਰ ਅਚਾਨਕ ਵੱਖ ਹੋ ਗਿਆ। ਰਾਜ ਸਰਕਾਰ ਨੇ ਕਾਰ ਉਪਲੱਬਧ ਕਰਵਾਉਣ ਵਾਲੀ ਟਰੈਵਲ ਏਜੰਸੀ ਨੂੰ ਤਤਕਾਲ ਕਾਰਨ ਦੱਸੋ ਨੋਟਿਸ ਜਾਰੀ ਕਰ ਸਫਾਈ ਦੇਣ ਦੀ ਮੰਗ ਕੀਤੀ ਹੈ।
ਜਦੋਂ ਇਹ ਖਬਰ ਬਿੱਗ ਬੀ ਤੱਕ ਪਹੁੰਚੀ ਤਾਂ ਉਨ੍ਹਾਂ ਆਪਣੇ ਅਧਿਕਾਰਕ ਅਕਾਊਂਟ ਟਵਿਟਰ 'ਤੇ ਇਸ ਬਾਰੇ ਸਫਾਈ ਦਿੰਦੇ ਹੋਏ ਦੱਸਿਆ, ''ਮੈਨੂੰ ਮੇਰੇ ਸ਼ੁੱਭਚਿੰਤਕਾਂ ਤੋਂ ਪਤਾ ਚੱਲਿਆ ਸੀ ਕਿ ਮੇਰੇ ਨਾਲ ਹਾਦਸਾ ਵਾਪਰਿਆ ਹੈ ਪਰ ਤੁਹਾਨੂੰ ਦੱਸ ਰਿਹਾ ਹਾਂ ਕਿ ਅਜਿਹਾ ਕੁਝ ਨਹੀਂ ਹੋਇਆ ਹੈ, ਇਹ ਖਬਰ ਗਲਤ ਹੈ, ਮੈਂ ਬਿਲਕੁੱਲ ਠੀਕ ਹਾਂ''।


ਦੱਸਣਯੋਗ ਹੈ ਕਿ ਟੀ. ਵੀ. ਦੇ ਮਸ਼ਹੂਰ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦੇ ਖਤਮ ਹੋਣ ਤੋਂ ਬਾਅਦ ਹੁਣ ਬਿੱਗ ਬੀ ਆਪਣੀ ਆਉਣ ਵਾਲੀ ਅਗਲੀ ਫਿਲਮ 'ਠਗਸ ਆਫ ਹਿੰਦੋਸਤਾਨ' ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ 'ਚ ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਅਤੇ ਕੈਟਰੀਨਾ ਕੈਫ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।


Tags: Amitabh Bachchan Twitter Car accident Thugs of Hindostan Bollywood Actor