FacebookTwitterg+Mail

ਟਵਿਟਰ ਦੀ ਟੀਮ ਨੇ ਬਿੱਗ ਬੀ ਨਾਲ ਕੀਤੀ ਮੁਲਾਕਾਤ

amitabh bachchan
20 February, 2018 12:32:56 PM

ਮੁੰਬਈ (ਬਿਊਰੋ)— ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਨੇ ਟਵਿਟਰ ਦੇ ਕੰਮ ਕਰਨ ਦੇ ਤਰੀਕੇ ਨੂੰ ਸਮਝਨ ਲਈ ਇਸ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਦਰਸਅਲ, ਬਿੱਗ ਬੀ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਟਵਿਟਰ 'ਤੇ ਫਾਲੋਅਰਜ਼ ਦੀ ਘੱਟਦੀ ਗਿਣਤੀ ਤੋਂ ਬਾਅਦ ਇਸ ਸੋਸ਼ਲ ਮੀਡੀਆ ਸਾਈਟ ਨੂੰ ਛੱਡਣ ਦੀ ਚਿਤਾਵਨੀ ਦਿੱਤੀ ਸੀ। ਟਵਿਟਰ ਦੀ ਟੀਮ ਨੂੰ ਮਿਲਣ ਤੋਂ ਬਾਅਦ ਅਮਿਤਾਭ ਨੇ ਟਵੀਟ ਕਰਕੇ ਕਿਹਾ, ''ਸਮੁੰਦਰ ਦੇ ਉਸ ਪਾਰ ਤੋਂ ਟਵਿਟਰ ਦੀ ਟੀਮ ਨੇ ਆ ਕੇ ਮੇਰੇ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਟਵਿਟਰ ਕਿਵੇਂ ਕੰਮ ਕਰਦਾ ਹੈ, ਧੰਨਵਾਦ''।

ਦੱਸਣਯੋਗ ਹੈ ਕਿ 1 ਫਰਵਰੀ ਨੂੰ ਅਮਿਤਾਭ ਨੇ ਇਹ ਕਹਿ ਕੇ ਟਵਿਟਰ ਛੱਡਣ ਦੀ ਧਮਕੀ ਦਿੱਤੀ ਸੀ ਕਿ ਉਸਦੇ ਫਾਲੋਅਰਜ਼ ਦੀ ਗਿਣਤੀ ਘੱਟ ਰਹੀ ਹੈ। ਫਿਲਹਾਲ ਉਨ੍ਹਾਂ ਦੇ ਟਵਿਟਰ ਫਾਲੋਅਰਜ਼ ਦੀ ਗਿਣਤੀ 3.31 ਕਰੋੜ ਹੈ। ਇਸ ਤੋਂ ਇਲਾਵਾ ਅਮਿਤਾਭ '102 ਨਾਟ ਆਊਟ',  'ਠਗਸ ਆਫ ਹਿੰਦੋਸਤਾਨ' ਅਤੇ 'ਬ੍ਰਹਮਾਸਤਰ' ਵਰਗੀਆਂ ਫਿਲਮਾਂ 'ਚ ਨਜ਼ਰ ਆਉਣ ਵਾਲੇ ਹਨ।


Tags: Amitabh Bachchan Twitter Follower Team 102 Not Out Thugs of Hindostan Bollywood Actor

Edited By

Kapil Kumar

Kapil Kumar is News Editor at Jagbani.