FacebookTwitterg+Mail

ਮਹਿਲਾ ਦਿਵਸ : ਆਰਾਧਿਆ ਅਤੇ ਨਵਿਆ ਦੀ ਤਸਵੀਰ ਨਾਲ ਅਮਿਤਾਬ ਨੇ ਔਰਤਾਂ ਨੂੰ ਦਿੱਤਾ ਇਹ ਖਾਸ ਮੈਸੇਜ

amitabh bachchan
08 March, 2018 12:58:34 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਮਿਤਾਭ ਬੱਚਨ ਨੇ ਆਪਣੇ ਟਵਿਟਰ 'ਤੇ ਆਪਣੀ ਦੋਹਤੀ ਨਵਿਆ ਨਵੇਲੀ ਅਤੇ ਪੋਤੀ ਅਰਾਧਿਆ ਬੱਚਨ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਮਹਿਲਾ ਦਿਵਸ ਦੇ ਖਾਸ ਮੌਕੇ 'ਤੇ ਅਮਿਤਾਭ ਬੱਚਨ ਨੇ ਇਸ ਤਸਵੀਰ ਨੂੰ ਸ਼ੇਅਰ ਕਰਨ ਦੇ ਨਾਲ-ਨਾਲ ਇਕ ਯੂ-ਟਿਊਬ ਲਿੰਕ ਵੀ ਸ਼ੇਅਰ ਕੀਤਾ ਹੈ। ਲਿੰਕ ਵਿਚ ਇਕ ਵੀਡੀਓ ਹੈ ਜਿਸ ਵਿਚ ਅਮਿਤਾਭ ਬੱਚਨ ਖੁੱਦ ਨਜ਼ਰ ਆ ਰਹੇ ਹਨ। ਅਮਿਤਾਭ ਬੱਚਨ ਇਸ ਵੀਡੀਓ 'ਚ ਔਰਤਾਂ ਦੇ ਸਵੱਛ ਭਾਰਤ ਅਭਿਆਨ ਦੀ ਗੱਲ ਕਰਦੇ ਦਿਖਾਈ ਦੇ ਰਹੇ ਹਨ। ਅਮਿਤਾਭ ਬੱਚਨ ਇਸ ਵੀਡੀਓ ਦੇ ਮਾਧਿਅਮ ਨਾਲ ਔਰਤਾਂ ਨੂੰ ਖਾਸ ਮੈਸੇਜ ਦਿੰਦੇ ਹਨ। ਆਪਣੇ ਮੈਸੇਜ 'ਚ ਅਮਿਤਾਭ ਬੱਚਨ ਕਹਿੰਦੇ ਹਨ,''ਆਪ ਸਭੀ ਬਹਨੋਂ ਕੋ ਮੇਰਾ ਨਮਸਕਾਰ, ਬਹਨੇਂ ਕਹੂ ਜਾਂ ਸਵਚਛਾਗ੍ਰਹੀ ਕਹੂੰ, ਜਾਂ ਫਿਰ ਸਵਚਛਤਾ ਸੰਗ੍ਰਾਮ ਕੀ ਰਾਣੀ ਲਕਸ਼ਮੀਬਾਈ ਕਹੂੰ। ਆਪਸੇ ਬਿਹਤਰ ਬੂੜੀ ਮਾਂ ਦੀ ਤਕਲੀਫ ਕੋਣ ਸਮਝੇਗਾ?''

ਅਮਿਤਾਬ ਬੱਚਨ ਇੱਥੇ ਔਰਤਾਂ ਦੇ ਬਾਹਰ ਟਾਈਲਟ ਜਾਣ ਦੇ ਗੱਲ ਕਰਦੇ ਹਨ ਅਤੇ ਕਹਿੰਦੇ ਹਨ,'' ਕੀ ਤਕਲੀਫ ਹੁੰਦੀ ਹੈ ਜਦੋਂ ਸੂਰਜ ਨਿਕਲਣ ਤੋਂ ਪਹਿਲਾਂ ਉੱਠਣਾ ਪੈਂਦਾ ਹੈ-ਹਨ੍ਹੇਰੇ ਵਿਚ। ਜਿਵੇਂ ਕੁਝ ਗਲਤ ਕਰਨ ਜਾਣਾ ਹੋਵੇ। ਕੀ ਤਕਲੀਫ ਹੁੰਦੀ ਹੈ ਉਨ੍ਹਾਂ ਝਾੜੀਆਂ ਵਿਚ ਜਗ੍ਹਾ ਦੇਖ ਕੇ ਬੈਠਣ ਦੀ, ਬਿੱਛੂ ਸੱਪ ਕੀੜੇ- ਮਕੌੜਿਆਂ 'ਤੇ ਨਜ਼ਰ ਟਿਕਾਏ ਰੱਖਣ ਦੀ। ਇੰਤਜ਼ਾਰ ਕਰਦੇ ਹੋਏ ਕਿ ਕਦੋਂ ਹਨ੍ਹੇਰਾ ਹੋਵੇਗਾ ਅਤੇ ਬਾਹਰ ਜਾ ਸਕਾਂਗੇ। ਕੀ ਤਕਲੀਫ ਹੁੰਦੀ ਹੈ ਜਦੋਂ 20 ਮਿੰਟ ਦੀ ਇਸ ਪਰਿਕਿਰਿਆ ਵਿਚ ਕਈ ਵਾਰ ਉੱਠਣਾ ਪੈਂਦਾ ਹੈ, ਜਦੋਂ ਮੋਟਰਸਾਈਕਲ ਦੀ ਲਾਈਟ ਚਮਕਦੀ ਹੈ ਅਤੇ ਗਰਦਨ ਝੁਕਾਉਣੀ ਪੈਂਦੀ ਹੈ, ਜਿਵੇਂ ਕੋਈ ਦੋਸ਼ ਕੀਤਾ ਹੋਵੇ।''


ਅਮਿਤਾਭ ਬੱਚਨ ਆਪਣੀ ਇਸ ਵੀਡੀਓ ਰਾਹੀਂ ਔਰਤਾਂ ਨੂੰ ਬਦਲਾਅ ਲਈ ਉਤਸ਼ਾਹਿਤ ਕਰਦੇ ਹਨ। ਅਮਿਤਾਭ ਕਹਿੰਦੇ ਹਨ, ''ਸਾਨੂੰ ਵਿਸ਼ਵਾਸ ਹੈ ਕਿ ਤੁਸੀਂ ਸੁਧਾਰੋਗੇ-ਘਰ ਤੋਂ ਪਿੰਡ, ਪਿੰਡ ਤੋਂ ਜਿਲ੍ਹੇ ਅਤੇ ਜਿਲ੍ਹੇ ਤੋਂ ਪ੍ਰਦੇਸ਼ ਅਤੇ ਪ੍ਰਦੇਸ਼ ਤੋਂ ਦੇਸ਼। ਤੁਹਾਡੀ ਇਸ ਕ੍ਰਾਂਤੀ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਅਤੇ ਦਿਲੋਂ ਧੰਨਵਾਦ।''


Tags: Amitabh BachchanAaradhya BachchanNavya Naveli NandaHappy Women’s Day

Edited By

Manju

Manju is News Editor at Jagbani.