FacebookTwitterg+Mail

ਸ਼ੂਟਿੰਗ ਦੌਰਾਨ ਅਮਿਤਾਭ ਦੀ ਵਿਗੜੀ ਸਿਹਤ, ਚਾਰਟਰ ਪਲੇਨ ਰਾਹੀਂ ਮੁੰਬਈ ਲਿਆਉਣ ਦੀ ਤਿਆਰੀ

amitabh bachchan
13 March, 2018 03:55:37 PM

ਮੁੰਬਈ(ਬਿਊਰੋ)— 'ਠੱਗਸ ਆਫ ਹਿੰਦੁਸਤਾਨ' ਫਿਲਮ ਦੀ ਸ਼ੂਟਿੰਗ ਦੌਰਾਨ ਮਸ਼ਹੂਰ ਐਕਟਰ ਅਮਿਤਾਭ ਬੱਚਨ ਦੀ ਸਿਹਤ ਅਚਾਨਕ ਖਰਾਬ ਹੋਣ ਦੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਸਪੈਸ਼ਲ ਚਾਰਟਰ ਪਲੇਨ ਰਾਹੀਂ ਜੋਧਪੁਰ ਤੋਂ ਮੁੰਬਈ ਲਿਆਉਣ ਦੀ ਵੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਦੇ ਪੇਟ 'ਚ ਅਚਾਨਕ ਦਰਦ ਸ਼ੁਰੂ ਹੋ ਗਿਆ। ਪੇਟ ਦਰਦ ਦੇ ਇਲਾਜ ਲਈ ਅਮਿਤਾਭ ਦੇ ਡਾਕਟਰਾਂ ਨੂੰ ਮੁੰਬਈ ਚਾਰਟਰ ਪਲੇਨ ਭੇਜ ਕੇ ਜੋਧਪੁਰ ਬੁਲਾਇਆ ਗਿਆ ਹੈ। ਫਿਲਹਾਲ ਅਮਿਤਾਭ ਬੱਚਨ ਜੋਧਪੁਰ ਸਥਿਤ ਹੋਟਲ 'ਚ ਠਹਿਰੇ ਹੋਏ ਹਨ ਤੇ ਉਥੇ ਹੀ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ। ਇਸ ਗੱਲ ਦਾ ਖੁਲਾਸਾ ਅਮਿਤਾਭ ਬੱਚਨ ਨੇ ਖੁਦ ਆਪਣੇ ਬਾਲਗ 'ਚ ਵੀ ਕੀਤਾ ਹੈ।
Punjabi Bollywood Tadka

ਬਿੱਗ ਬੀ ਨੇ ਆਪਣੇ ਬਲਾਗ 'ਚ ਜੋਧਪੁਰ ਸ਼ਹਿਰ ਦੀ ਖੂਬਸੂਰਤੀ ਦਾ ਜ਼ਿਕਰ ਕਰਦੇ ਹੋਏ ਇਹ ਵੀ ਦੱਸਿਆ ਹੈ ਕਿ, ''ਮੇਰੇ ਡਾਕਟਰਾਂ ਦੀ ਟੀਮ ਮੈਨੂੰ ਦੇਖਣ ਮੰਗਲਵਾਰ ਆ ਰਹੀ ਹੈ ਤਾਂ ਕਿ ਉਹ ਮੇਰੀ ਜਾਂਚ ਕਰਕੇ ਮੈਨੂੰ ਫਿਰ ਤੋਂ ਸ਼ੂਟਿੰਗ ਕਰਨ ਲਈ ਤਿਆਰ ਕਰ ਸਕਣ...ਮੈਂ ਆਰਾਮ ਕਰਾਂਗਾ ਤੇ ਇਸ ਪੂਰੀ ਪ੍ਰੀਕਿਰਿਆ ਦੌਰਾਨ ਜਾਣਕਾਰੀ ਦਿੰਦਾ ਰਹਾਂਗਾ।''
Punjabi Bollywood Tadka
ਦੱਸਣਯੋਗ ਹੈ ਕਿ ਬਿੱਗ ਬੀ ਨੇ ਸਵੇਰੇ 5 ਵਜੇ ਆਪਣੇ ਬਲਾਗ 'ਤੇ ਲਿਖਿਆ ਸੀ ਕਿ, ''ਸਿਹਤ ਠੀਕ ਨਹੀਂ ਲੱਗ ਰਹੀ।'' ਇਸ ਤੋਂ ਬਾਅਦ ਉਹ ਸ਼ੂਟਿੰਗ ਲਈ ਨਿਕਲ ਗਏ। ਉਥੇ ਉਨ੍ਹਾਂ ਦੀ ਸਿਹਤ ਜ਼ਿਆਦਾ ਵਿਗੜ ਗਈ। ਇਸ ਸਮੇਂ ਅਮਿਤਾਭ ਬੱਚਨ ਨਾਲ ਆਮਿਰ ਖਾਨ ਵੀ ਮੌਜ਼ੂਦ ਹਨ।


Tags: Amitabh BachchanThugs of HindostanAamir KhanJodhpurBollywood Celebrityਅਮਿਤਾਭ ਬੱਚਨ

Edited By

Sunita

Sunita is News Editor at Jagbani.