FacebookTwitterg+Mail

ਚਿੱਟੀ ਦਾੜ੍ਹੀ- ਲੰਬੇ ਵਾਲਾਂ 'ਚ ਚਿਰੰਜੀਵੀ ਨਾਲ ਦਿਖੇ ਅਮਿਤਾਭ, ਪਛਾਣਨਾ ਹੋਇਆ ਔਖਾ

amitabh bachchan
30 March, 2018 12:45:22 PM

ਨਵੀਂ ਦਿੱਲੀ(ਬਿਊਰੋ)— ਦੱਖਣੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਚਿਰੰਜੀਵੀ ਦੀ ਅਗਲੀ ਤੇਲੁਗੁ ਫਿਲਮ 'ਸਈ ਰਾ ਨਰਸਿਮਹਾ ਰੈੱਡੀ' 'ਚ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਵੀ ਨਜ਼ਰ ਆਉਣਗੇ। ਇਸ ਫਿਲਮ 'ਚ ਅਮਿਤਾਭ ਨਵੇਂ ਅੰਦਾਜ਼ 'ਚ ਨਜ਼ਰ ਆਉਣਗੇ। ਉਨ੍ਹਾਂ ਨੇ ਇਸ ਫਿਲਮ ਲਈ ਆਪਣਾ ਲੁੱਕ ਇਸ ਕਦਰ ਬਦਲ ਲਿਆ ਹੈ, ਜਿਸ ਦੇਖ ਕੇ ਪਛਾਣਨਾ ਥੋੜਾ ਮੁਸ਼ਕਿਲ ਹੋ ਰਿਹਾ ਹੈ।
Punjabi Bollywood Tadka
ਚਿੱਟੀ ਦਾੜ੍ਹੀ ਤੇ ਲੰਬੇ ਚਿੱਟੇ ਵਾਲਾਂ 'ਚ ਉਹ ਕਾਫੀ ਬੁੱਢੇ ਨਜ਼ਰ ਆ ਰਹੇ ਹਨ। ਅਮਿਤਾਭ ਬੱਚਨ ਨੇ ਇਸ ਲੁੱਕ ਦੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਤੁਸੀਂ ਵੀ ਉਨ੍ਹਾਂ ਦੇ ਨਵੇਂ ਲੁੱਕ ਨੂੰ ਦੇਖ ਸਕਦੇ ਹੋ। ਇੰਨਾਂ ਹੀ ਨਹੀਂ ਫਿਲਮ ਦੀ ਸ਼ੂਟਿੰਗ ਦੌਰਾਨ ਦੀ ਵੀ ਇਕ ਤਸਵੀਰ ਉਨ੍ਹਾਂ ਨੇ ਸ਼ੇਅਰ ਕੀਤੀ ਹੈ, ਜਿਸ 'ਚ ਐਕਟਰ ਚਿਰੰਜੀਵੀ ਤੇ ਅਦਾਕਾਰਾ ਨਾਲ ਯੱਗ/ਹਵਨ ਲਈ ਬੈਠੇ ਹੋਏ ਹਨ।
Punjabi Bollywood Tadka
ਇਸ ਤਸਵੀਰ 'ਚ ਥੋੜ੍ਹਾ ਪਿੱਛੇ ਇਕ ਪਾਸੇ ਅਮਿਤਾਭ ਬੱਚਨ ਵੀ ਨਜ਼ਰ ਆ ਰਹੇ ਹਨ। ਸੀਨ ਦੇਖ ਕੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮਿਥਿਹਾਸ ਕਥਾਵਾਂ 'ਤੇ ਆਧਾਰਿਤ ਇਸ ਫਿਲਮ ਨੂੰ ਲੋਕ ਕਾਫੀ ਪਸੰਦ ਕਰਨਗੇ। ਬਿੱਗ ਬੀ ਨੇ ਇਸ ਟਵੀਟ ਨਾਲ ਲਿਖਿਆ ਹੈ, ''ਮੇਗਾਸਟਾਰ ਚਿਰੰਜੀਵੀ ਨਾਲ ਕੰਮ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ।''

Punjabi Bollywood Tadka
ਦੱਸਣਯੋਗ ਹੈ ਕਿ 2 ਦਿਨ ਪਹਿਲਾਂ ਹੀ ਇਸ ਫਿਲਮ ਦੀ ਸ਼ੂਟਿੰਗ ਲਈ ਹੈਦਰਾਬਾਦ ਨਿਕਲਣ ਤੋਂ ਪਹਿਲਾਂ ਅਮਿਤਾਭ ਬੱਚਨ ਨੇ ਇਸ ਬਾਰੇ ਆਪਣੇ ਬਲਾਗ 'ਚ ਜਾਣਕਾਰੀ ਦਿੱਤੀ ਸੀ। ਇਹ ਫਿਲਮ ਰਾਇਲਸੀਮਾ ਦੀ ਸਵਤੰਤਰਤਾ ਸੇਨਾਨੀ ਯੂ ਨਰਸਿਮਹਾ ਰੈੱਡੀ ਦੇ ਜੀਵਨ 'ਤੇ ਆਧਾਰਿਤ ਹੈ।
Punjabi Bollywood Tadka

Punjabi Bollywood Tadka


Tags: Amitabh BachchanChiranjeeviBigg BSye Raa Narasimha ReddyCameoTamil Film

Edited By

Sunita

Sunita is News Editor at Jagbani.