FacebookTwitterg+Mail

'102 ਨਾਟ ਆਊਟ' ਦੇ ਨਵੇਂ ਗੀਤ 'ਚ ਫੁੱਟਬਾਲ ਖੇਡਦੇ ਦਿਖੇ ਬਿੱਗ ਬੀ

amitabh bachchan
10 April, 2018 07:24:17 PM

ਮੁੰਬਈ (ਬਿਊਰੋ)— ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਆਪਣੀ ਜ਼ਿੰਦਗੀ 'ਚ ਕਈ ਅਹਿਮ ਕਿਰਦਾਰ ਨਿਭਾਅ ਚੁੱਕੇ ਹਨ ਅਤੇ ਹੁਣ ਉਹ ਇਕ ਧਮਾਕੇਦਾਰ ਕਿਰਦਾਰ 'ਚ ਦਿਖਾਈ ਦੇਣ ਵਾਲੇ ਹਨ। ਦਰਸਅਲ, ਅਮਿਤਾਭ ਫਿਲਮ '102 ਨਾਟ ਆਊਟ' 'ਚ 102 ਸਾਲ ਦੇ ਬੁੱਢੇ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਹਾਲ ਹੀ 'ਚ ਫਿਲਮ ਦਾ ਇਕ ਗੀਤ ਰਿਲੀਜ਼ ਹੋਇਆ ਹੈ। ਇਸਦੇ ਬੋਲ ਹਨ, ''ਬੱਚੇ ਕੀ ਜਾਨ ਲੋ ਗੇ ਕਿਆ'। ਇਸ ਗੀਤ 'ਚ ਅਮਿਤਾਭ ਬੱਚਿਆਂ ਨਾਲ ਫੁਟਬਾਲ ਖੇਡਦੇ ਦਿਖਾਈ ਦੇ ਰਹੇ ਹਨ।

ਦੱਸਣਯੋਗ ਹੈ ਕਿ ਇਹ ਫਿਲਮ '102 ਨਾਟ ਆਊਟ' ਨਾਂ ਦੇ ਗੁਜਰਾਤੀ ਨਾਟਕ 'ਤੇ ਆਧਾਰਿਤ ਹੈ। ਇਸਦੇ 300 ਸ਼ੋਅ ਹੋ ਚੁੱਕੇ ਸਨ। ਅਮਿਤਾਭ ਇਸ ਫਿਲਮ 'ਚ 102 ਸਾਲ ਦੇ ਬੁੱਢੇ ਦਾ ਕਿਰਦਾਰ ਨਿਭਾਅ ਰਹੇ ਹਨ। ਪਹਿਲਾਂ ਉਨ੍ਹਾਂ ਦੇ ਬੇਟੇ ਦੀ ਭੂਮਿਕਾ ਲਈ ਪਰੇਸ਼ ਰਾਵਲ ਨੂੰ ਸਾਈਨ ਕੀਤਾ ਜਾ ਰਿਹਾ ਸੀ ਪਰ ਬਾਅਦ 'ਚ ਰਿਸ਼ੀ ਕਪੂਰ ਨੂੰ ਸਾਈਨ ਕੀਤਾ ਗਿਆ। ਰਿਸ਼ੀ ਅਤੇ ਅਮਿਤਾਭ 27 ਸਾਲ ਬਾਅਦ ਕਿਸੇ ਫਿਲਮ 'ਚ ਇਕੱਠੇ ਦਿਖਾਈ ਦੇਣਗੇ। ਇਹ ਫਿਲਮ 4 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Amitabh Bachchan Rishi Kapoor Bachche Ki Jaan 102 Not Out Paresh Rawal Hindi Film

Edited By

Kapil Kumar

Kapil Kumar is News Editor at Jagbani.