FacebookTwitterg+Mail

ਰੇਟਰੋ ਪਾਰਟੀ 'ਚ ਭਾਨੂੰ ਬਣਨਗੇ ਅਮਿਤਾਭ ਤੇ ਸੋਨਮ ਬਣੇਗੀ ਕਰੀਨਾ

amitabh bachchan
25 May, 2018 03:15:24 PM

ਮੁੰਬਈ (ਬਿਊਰੋ)— 'ਸਾਮ ਦਾਮ ਦੰਡ ਭੇਦ' ਇਕ ਰੇਟਰੋ ਥੀਮ ਪਾਰਟੀ ਲਈ ਤਿਆਰ ਹੈ। ਜਿਸ 'ਚ ਸ਼ੋਅ ਦੇ ਕਲਾਕਾਰ 90 ਦਹਾਕੇ ਦੇ ਮਸ਼ਹੂਰ ਸਿਤਾਰਿਆਂ ਦੇ ਰੂਪ 'ਚ ਖੁਦ ਨੂੰ ਤਿਆਰ ਕਰਨਗੇ। ਇਹ ਜਸ਼ਨ ਵਿਜੇ ਦੇ ਰਾਜਨੀਤਿਕ ਪਾਰਟੀ ਦੇ ਚੁਣਾਅ ਜਿੱਤਣ ਦੀ ਖੁਸ਼ੀ 'ਚ ਹੋ ਰਿਹਾ ਹੈ। ਇਸ ਪਾਰਟੀ 'ਚ ਸ਼ੋਅ ਦੀ ਪੂਰੀ ਕਾਸਟ ਪ੍ਰਸਿੱਧ ਬਾਲੀਵੁੱਡ ਸਟਾਰਸ ਰੂਪ 'ਚ ਤਿਆਰ ਹੋਈ ਨਜ਼ਰ ਆਵੇਗੀ। ਅਮਿਤਾਭ ਬੱਚਨ ਅਤੇ ਕਰੀਨਾ ਕਪੂਰ ਤੋਂ ਲੈ ਕੇ ਦੀਪਿਕਾ ਪਾਦੁਕੋਣ ਤੱਕ ਸ਼ੋਅ ਦੇ ਕਲਾਕਾਰ 90 ਦੇ ਦਹਾਕੇ ਦੇ ਸਦਾਬਹਾਰ ਗੀਤਾਂ 'ਤੇ ਨੱਚਦੇ ਹੋਏ ਦਿਖਾਈ ਦੇਣਗੇ।
ਮੰਦਿਰਾ ਦਾ ਕਿਰਦਾਰ ਨਿਭਾ ਰਹੀ ਸੋਨਲ ਵੈਂਗੁਰਲੇਕਰ ਫਿਲਮ 'ਡਾਨ' ਦੇ ਗੀਤ 'ਯੇ ਮੇਰਾ ਦਿਲ' ਦੇ ਕਰੀਨਾ ਕਪੂਰ ਦੀ ਤਰ੍ਹਾਂ ਤਿਆਰ ਹੋਵੇਗੀ। ਆਪਣੇ ਲੁੱਕ ਕਾਰਨ ਉਹ ਡਾਂਸ ਫਲੋਰ ਦਾ ਮੁੱਖ ਆਕਰਸ਼ਨ ਹੋਵੇਗੀ। ਵਿਜੇ ਨਾਮਧਾਰੀ ਦੀ ਭੂਮਿਕਾ ਨਿਭਾ ਰਹੇ ਭਾਨੂ ਉਦੈ ਬਿਲਕੁੱਲ 'ਡਾਨ' ਦੇ ਅਮਿਤਾਭ ਬੱਚਨ ਦੀ ਤਰ੍ਹਾਂ ਤਿਆਰ ਹੋਣਗੇ। ਉਹ ਉਨ੍ਹਾਂ ਦੀ ਹੀ ਤਰ੍ਹਾਂ ਪੋਲਕਾ ਡਾਟਸ਼ਰਟ ਪਹਿਨੇ ਦਿਖਾਈ ਦੇਣਗੇ। ਉੱਥੇ ਹੀ ਦੂਜੇ ਪਾਸੇ ਐਸ਼ਵਰਿਆ ਖਰੇ ਦਾ ਲੁੱਕ 'ਓਮ ਸ਼ਾਂਤੀ ਓਮ' ਦੀ ਦੀਪਿਕਾ ਪਾਦੁਕੋਣ ਵਰਗਾ ਸਾਧਾਰਣ ਪਰ ਪਿਆਰਾ ਹੋਵੇਗਾ।
ਇਸ ਬਾਰੇ 'ਚ ਦੱਸਦੇ ਹੋਏ ਭਾਨੂ ਉਦੈ ਕਹਿੰਦੇ ਹਨ,''ਮੈਂ ਮਿਸਟਰ ਬੱਚਨ ਦਾ ਵੱਡਾ ਪ੍ਰਸ਼ੰਸਕ ਹਾਂ, ਉਨ੍ਹਾਂ ਦੇ ਗੈੱਟਅਪ 'ਚ ਤਿਆਰ ਹੋਣਾ ਅਤੇ ਉਨ੍ਹਾਂ ਦੀ ਤਰ੍ਹਾਂ ਪੇਸ਼ਕਾਰੀ ਦੇਣਾ ਮੇਰੇ ਲਈ ਮਾਨ ਵਾਲੀ ਗੱਲ ਹੈ। ਮੈਂ ਬਹੁਤ ਖੁਸ਼ ਹਾਂ ਅਤੇ ਸਾਨੂੰ ਸਾਰਿਆਂ ਨੂੰ ਹੀ ਬਹੁਤ ਮਜ਼ਾ ਆਇਆ।'' ਸੋਨਲ ਵੈਂਗੂਰਲੇਕਰ ਕਹਿੰਦੀ ਹੈ,''ਮੈਂ ਕਰੀਨਾ ਕਪੂਰ ਦੇ ਗੈੱਟਅਪ 'ਚ ਤਿਆਰ ਹੋਈ ਹਾਂ, ਮੰਦਿਰਾ ਤੋਂ ਵੱਖਰੀ ਇਸ ਲੁੱਕ ਅਤੇ ਰੇਟਰੋ ਪਾਰਟੀ ਨੂੰ ਮੈਂ ਬਹੁਤ ਇੰਜੁਆਏ ਕੀਤਾ।


Tags: Retro PartyAmitabh BachchanSaam Daam Dand BhedBhanu UdaySonal VengurlekarAishwarya KhareKareena KapoorDeepika Padukone

Edited By

Manju

Manju is News Editor at Jagbani.