FacebookTwitterg+Mail

ਅਮਿਤਾਭ-ਜਯਾ ਦੇ ਵਿਆਹ ਨੂੰ ਹੋਏ 45 ਸਾਲ, ਬਿੱਗ ਬੀ ਨੇ ਸ਼ੇਅਰ ਕੀਤੀ ਰੋਮਾਂਟਿਕ ਤਸਵੀਰ

amitabh bachchan
03 June, 2018 06:32:04 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਅਤੇ ਜਯਾ ਬੱਚਨ ਦੇ ਵਿਆਹ ਨੂੰ 45 ਸਾਲ ਬੀਤ ਚੁੱਕੇ ਹਨ। 3 ਜੂਨ, 1973 ਨੂੰ ਉਹ ਇਕ ਦੂਜੇ ਨਾਲ ਵਿਆਹ ਦੇ ਬੰਧਨ 'ਚ ਬੱਝੇ ਸਨ। ਬਾਲੀਵੁੱਡ ਦੀ ਦੁਨੀਆ 'ਚ ਜਿੱਥੇ ਰਿਸ਼ਤੇ ਅਕਸਰ ਟੁੱਟਦੇ-ਬਣਦੇ ਰਹਿੰਦੇ ਹਨ, ਉੱਥੇ ਹੀ ਬਿੱਗ ਬੀ ਅਤੇ ਜਯਾ ਦੀ ਜੋੜੀ ਅਜਿਹੇ ਦੌਰ 'ਚ ਕਿਸੇ ਮਿਸਾਲ ਨਾਲੋਂ ਘੱਟ ਨਹੀਂ ਹੈ। ਅਮਿਤਾਭ ਨੇ ਆਪਣੇ ਅਧਿਕਾਰਕ ਫੇਸਬੁੱਕ ਅਕਾਊਂਟ 'ਤੇ ਜਯਾ ਨਾਲ ਆਪਣੀ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਅਮਿਤਾਭ, ਜਯਾ ਨੂੰ ਫੁੱਲ ਦਿੰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਰਾਹੀਂ ਸੋਸ਼ਲ ਮੀਡੀਆ 'ਤੇ ਅਮਿਤਾਭ ਨੂੰ ਫੈਨਜ਼ ਵਲੋਂ ਵਰ੍ਹੇਗੰਢ ਦੀਆਂ ਵਧਾਈਆਂ ਮਿਲ ਰਹੀਆਂ ਹਨ। ਤਸਵੀਰ ਸ਼ੇਅਰ ਕਰਦੇ ਹੋਏ ਬਿੱਗ ਬੀ ਨੇ ਲਿਖਿਆ, ''ਸਨੇਹ ਅਤੇ ਆਦਰ ਸਭ ਨੂੰ, ਜਿਨ੍ਹਾਂ ਜਯਾ ਅਤੇ ਮੈਨੂੰ ਸਾਡੇ ਵਿਆਹ ਦੀ ਵਰ੍ਹੇਗੰਢ 'ਤੇ ਵਧਾਈ ਭੇਜੀ ਹੈ...ਧੰਨਵਾਦ''।

ਜਯਾ ਜਦੋਂ ਪੁਣੇ 'ਚ ਪੜ੍ਹਾਈ ਕਰ ਰਹੀ ਸੀ ਤਾਂ ਉਸ ਦੌਰਨ ਅਮਿਤਾਭ ਬੱਚਨ ਇੱਥੇ ਆਪਣੀ ਪਹਿਲੀ ਫਿਲਮ 'ਸਾਤ ਹਿੰਦੋਸਤਾਨੀ' (1969) ਲਈ ਆਏ ਸਨ। ਜਯਾ ਬੱਚਨ ਉਨ੍ਹਾਂ ਨੂੰ ਪਛਾਣਦੀ ਸੀ। ਜਯਾ ਬੱਚਨ ਦੀਆਂ ਸਹੇਲੀਆਂ ਅਮਿਤਾਭ ਨੂੰ ਦੇਖ ਉਸਨੂੰ ਲੰਬੂ-ਲੰਬੂ ਚਿੜਾਉਂਦੀਆਂ ਹਨ ਪਰ ਜਯਾ ਨੇ ਉਨ੍ਹਾਂ ਨੂੰ ਗੰਭੀਰਤਾ ਨਾਲ ਲਿਆ। ਉਨ੍ਹਾਂ ਦੇ ਦਿਲ 'ਚ ਉਸ ਸਮੇਂ ਅਮਿਤਾਭ ਬੱਚਨ ਦੀ ਪਛਾਣ, ਹਰਿਵੰਸ਼ਰਾਏ ਬੱਚਨ ਦੇ ਸੰਸਕਾਰੀ ਅਤੇ ਸਾਦਗੀ ਪਸੰਦ ਬੇਟੇ ਦੀ ਸੀ।

ਫਿਲਮਾਂ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਰਿਲੀਜ਼ ਹੋਈ ਫਿਲਮ '102 ਨਾਟ ਆਊਟ' 'ਚ ਨਜ਼ਰ ਆਏ ਸਨ। ਫਿਲਮ 'ਚ ਅਮਿਤਾਭ ਤੋਂ ਇਲਾਵਾ ਰਿਸ਼ੀ ਕਪੂਰ ਅਹਿਮ ਭੂਮਿਕਾ 'ਚ ਹਨ। ਇਹ ਫਿਲਮ ਬਾਕਸ ਆਫਿਸ 'ਤੇ ਕਰੀਬ 50 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ਇਸ ਤੋਂ ਇਲਾਵਾ ਅਮਿਤਾਭ ਆਪਣੀਆਂ ਅਗਲੀਆਂ ਫਿਲਮਾਂ 'ਠਗਸ ਆਫ ਹਿੰਦੋਸਤਾਨ' ਅਤੇ 'ਬ੍ਰਹਮਾਸਤਰ' ਦੀ ਸ਼ੂਟਿੰਗ 'ਚ ਬਿਜ਼ੀ ਹਨ।


Tags: Amitabh Bachchan Jaya Bhaduri Bachchan Wedding Anniversary Guddi Facebook Bollywood Actor

Edited By

Kapil Kumar

Kapil Kumar is News Editor at Jagbani.