FacebookTwitterg+Mail

ਜਦੋਂ ਸਾਰਿਆਂ ਸਾਹਮਣੇ ਆਪਣੇ ਵੱਲ ਖਿੱਚ ਕੇ ਅਮਿਤਾਭ ਨੇ ਕਰ ਦਿੱਤੀ ਸੀ ਇਸ ਅਭਿਨੇਤਰੀ ਨੂੰ ਕਿੱਸ

amitabh bachchan amrita singh
24 June, 2017 03:10:05 PM

ਮੁੰਬਈ— ਗੱਲ 2008 ਦੀ ਹੈ, ਜਦੋਂ ਇਕ ਪਾਰਟੀ ਦੌਰਾਨ ਅਮਿਤਾਭ ਬੱਚਨ ਨੇ ਅਭਿਨੇਤਰੀ ਅੰਮ੍ਰਿਤਾ ਸਿੰਘ ਨੂੰ ਆਪਣੇ ਵੱਲ ਖਿੱਚਿਆ ਤੇ ਉਸ ਨੂੰ ਕਿੱਸ ਕਰ ਦਿੱਤੀ ਸੀ। ਅਮਿਤਾਭ ਬੱਚਨ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਅੰਮ੍ਰਿਤਾ ਸਿੰਘ ਨੂੰ ਡੈਨੀ ਨਾਲ ਦੇਖ ਕੇ ਭੜਕ ਗਏ ਸਨ। ਇਸ ਦਾ ਜ਼ਿਕਰ ਇਕ ਮਸ਼ਹੂਰ ਵੈੱਬਸਾਈਟ 'ਤੇ 2008 'ਚ ਛਪੇ ਇਕ ਆਰਟੀਕਲ 'ਚ ਕੀਤਾ ਗਿਆ ਸੀ।
Punjabi Bollywood Tadka
ਅਮਿਤਾਭ ਬੱਚਨ, ਅੰਮ੍ਰਿਤਾ ਸਿੰਘ, ਡੈਨੀ ਸਮੇਤ ਹੋਰ ਸਿਤਾਰੇ 2008 'ਚ ਪਿਆਨੋ ਬਾਰ 'ਚ ਆਯੋਜਿਤ ਇਕ ਪਾਰਟੀ 'ਚ ਪਹੁੰਚੇ ਸਨ। ਅੰਮ੍ਰਿਤਾ ਸਿੰਘ ਪਾਰਟੀ 'ਚ ਆਪਣੀਆਂ ਸਹੇਲੀਆਂ ਨਾਲ ਪਹੁੰਚੀ ਸੀ, ਉਥੇ ਅਮਿਤਾਭ ਬੱਚਨ ਆਪਣੇ ਦੋਸਤ ਡੈਨੀ ਨਾਲ ਪਾਰਟੀ 'ਚ ਮੌਜੂਦ ਸਨ। ਕੁਝ ਦੇਰ ਬਾਅਦ ਅੰਮ੍ਰਿਤਾ ਪਾਰਟੀ ਤੋਂ ਜਾਣ ਲੱਗੀ ਤਾਂ ਅਮਿਤਾਭ ਨੇ ਉਸ ਨੂੰ ਰੋਕ ਲਿਆ। ਅਮਿਤਾਭ ਦੇ ਕਹਿਣ 'ਤੇ ਅੰਮ੍ਰਿਤਾ ਪਾਰਟੀ 'ਚ ਕੁਝ ਦੇਰ ਹੋਰ ਰੁਕ ਗਈ। ਪਾਰਟੀ 'ਚ ਉਸ ਨੇ ਡੈਨੀ ਨੂੰ ਦੇਖਿਆ ਤੇ ਉਸ ਨਾਲ ਫਲਰਟ ਕਰਨ ਲੱਗੀ। ਅੰਮ੍ਰਿਤਾ ਨੂੰ ਫਲਰਟ ਕਰਦੇ ਦੇਖ ਡੈਨੀ ਤੋਂ ਰਿਹਾ ਨਹੀਂ ਗਿਆ ਤੇ ਉਸ ਨੇ ਅਮ੍ਰਿਤਾ ਨੂੰ ਡਾਂਸ ਫਲੋਰ 'ਤੇ ਸੱਦ ਲਿਆ ਤੇ ਦੋਵੇਂ ਮਸਤੀ 'ਚ ਡਾਂਸ ਕਰਨ ਲੱਗੇ।
Punjabi Bollywood Tadka
ਡਾਂਸ ਫਲੋਰ 'ਤੇ ਡਾਂਸ ਕਰਦੇ-ਕਰਦੇ ਡੈਨੀ ਤੇ ਅੰਮ੍ਰਿਤਾ ਸਿੰਘ ਬੇਹੱਦ ਨਜ਼ਦੀਕ ਆ ਗਏ ਸਨ। ਅੰਮ੍ਰਿਤਾ ਤੇ ਡੈਨੀ ਵਿਚਾਲੇ ਨਜ਼ਦੀਕੀਆਂ ਦੇਖ ਕੇ ਅਮਿਤਾਭ ਭੜਕ ਗਏ। ਗੁੱਸੇ 'ਚ ਉਨ੍ਹਾਂ ਨੇ ਅੰਮ੍ਰਿਤਾ ਨਾਲ ਡਾਂਸ ਕਰ ਰਹੇ ਡੈਨੀ ਨੂੰ ਖਿੱਚ ਕੇ ਅਲੱਗ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਅੰਮ੍ਰਿਤਾ ਨੂੰ ਆਪਣੇ ਵੱਲ ਖਿੱਚਿਆ ਤੇ ਉਸ ਨੂੰ ਆਪਣੀਆਂ ਬਾਹਾਂ 'ਚ ਲੈ ਲਿਆ। ਫਿਰ ਅਮਿਤਾਭ ਨੇ ਅੰਮ੍ਰਿਤਾ ਨੂੰ ਕਿੱਸ ਕਰ ਦਿੱਤੀ।
Punjabi Bollywood Tadka
ਇੰਨਾ ਹੀ ਨਹੀਂ ਅਮਿਤਾਭ ਨੇ ਅੰਮ੍ਰਿਤਾ ਨੂੰ ਕੁਝ ਦੇਰ ਤਕ ਆਪਣੀਆਂ ਬਾਹਾਂ 'ਚ ਹੀ ਫੜੀ ਰੱਖਿਆ। ਅਚਾਨਕ ਵਾਪਰੇ ਇਸ ਘਟਨਾਕ੍ਰਮ ਦੀ ਅੰਮ੍ਰਿਤਾ ਸਿੰਘ ਨੂੰ ਕੁਝ ਸਮਝ ਨਹੀਂ ਲੱਗੀ ਤੇ ਉਹ ਬਾਥਰੂਮ ਵੱਲ ਚਲੀ ਗਈ। ਹਾਲਾਂਕਿ ਅਮਿਤਾਭ ਵੀ ਉਸ ਦੇ ਪਿੱਛੇ-ਪਿੱਛੇ ਗਏ। ਫਿਰ ਅੰਮ੍ਰਿਤਾ ਪਾਰਟੀ ਛੱਡ ਕੇ ਚਲੀ ਗਈ। ਬਾਅਦ 'ਚ ਅਮਿਤਾਭ ਨੇ ਅੰਮ੍ਰਿਤਾ ਕੋਲੋਂ ਇਸ ਹਰਕਤ ਲਈ ਮੁਆਫੀ ਵੀ ਮੰਗੀ ਸੀ। ਦੱਸਣਯੋਗ ਹੈ ਕਿ ਅਮਿਤਾਭ ਤੇ ਅੰਮ੍ਰਿਤਾ ਇਕੱਠੇ 'ਮਰਦ', 'ਜਾਦੂਗਰ', 'ਤੂਫਾਨ' ਤੇ 'ਅਕੇਲਾ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ।
Punjabi Bollywood Tadka


Tags: Amitabh Bachchan Amrita Singh Kiss Danny Denzongpa ਅਮਿਤਾਭ ਬੱਚਨ ਅੰਮ੍ਰਿਤਾ ਸਿੰਘ ਡੈਨੀ ਕਿੱਸ